ਅੰਗੂਰ ਦੇ ਗੁਣ ਜਾਣ ਕੇ ਹੋ ਜਾਵੋਗੇ ਹੈਰਾਨ, ਇਨ੍ਹਾਂ ਗੁਣਾਂ ਕਰਕੇ ਬਣਦੀ ਹੈ ਅੰਗੂਰਾਂ ਤੋਂ ਸ਼ਰਾਬ

Uncategorized

ਅੰਗੂਰਾਂ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਅੰਗੂਰਾਂ ਵਿੱਚ ਕੁਝ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਕਿ ਸਾਡੇ ਸਰੀਰ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਅੰਗੂਰਾਂ ਵਿੱਚ ਵਿਟਾਮਿਨ ਸੀ ਦੀ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਕਿ ਸਾਡੇ ਚਿਹਰੇ ਉੱਤੇ ਝੁਰੜੀਆਂ ਕਿੱਲ ਮੁਹਾਸੇ ਆਦਿ ਦੂਰ ਹੋ ਜਾਂਦੇ ਹਨ ਅਤੇ ਸਾਡਾ ਚਿਹਰਾ ਵੀ ਸਾਫ਼ ਸੁਥਰਾ ਦਿਸਣ ਲੱਗਦਾ ਹੈ। ਦੱਸਦਈਏ ਕਿ ਅੰਗੂਰਾਂ ਦੀ ਤਾਸੀਰ ਨਾਲ ਜ਼ਿਆਦਾ ਠੰਢੀ ਹੁੰਦੀ ਹੈ ਅਤੇ ਨਾ ਹੀ ਗਰਮ।ਇਸ ਤੋਂ ਇਲਾਵਾ ਅੰਗੂਰਾਂ ਨੂੰ ਗਰਮੀ ਦੇ ਮੌਸਮ ਵਿੱਚ ਖਾਣ ਨਾਲ ਸਾਨੂੰ ਗਰਮੀ ਤੋਂ ਰਾਹਤ ਵੀ ਮਿਲਦੀ ਹੈ ।

ਦੱਸ ਦੇਈਏ ਕਿ ਜਿਹੜੇ ਅੰਗੂਰ ਛੋਟੇ ਹੁੰਦੇ ਹਨ ਜੇਕਰ ਉਨ੍ਹਾਂ ਨੂੰ ਸੁਕਾਇਆ ਜਾਵੇ ਤਾਂ ਉਸ ਨੂੰ ਕਿਸ਼ਮਿਸ਼ ਕਹਿੰਦੇ ਹਨ ਅਤੇ ਵੱਡੇ ਅੰਗੂਰਾਂ ਨੂੰ ਸੁਕਾਉਣ ਤੋਂ ਬਾਅਦ ਉਨ੍ਹਾਂ ਨੂੰ ਮੁਨੱਕਾ ਕਿਹਾ ਜਾਂਦਾ ਹੈ। ਦੋਨੋਂ ਹੀ ਬਹੁਤ ਜ਼ਿਆਦਾ ਫ਼ਾਇਦਾ ਸਾਡੇ ਸਰੀਰ ਨੂੰ ਪਹੁੰਚਾਉਂਦੀਆਂ ਹਨ। ਸਰਦੀਆਂ ਵਿਚ ਮੁਨੱਕਾ ਖਾਣ ਨਾਲ ਸਾਨੂੰ ਖਾਂਸੀ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਜਦੋਂ ਅੰਗੂਰ ਨੂੰ ਸੁਕਾ ਕੇ ਮੁਨੱਕਾ ਜਾਂ ਕਿਸ਼ਮਿਸ਼ ਤਿਆਰ ਕਰ ਲਈ ਜਾਂਦੀ ਹੈ ਤਾਂ ਇਸ ਦੀ ਤਾਸੀਰ ਗਰਮ ਹੋ ਜਾਂਦੀ ਹੈ।ਇਸ ਲਈ ਇਸ ਨੂੰ ਸਰਦੀਆਂ ਦੇ ਵਿੱਚ ਵਰਤਮਾਨ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ, ਪਰ ਅੰਗੂਰਾਂ ਦਾ ਸੇਵਨ ਅਸੀਂ ਗਰਮੀਆਂ ਦੇ ਵਿੱਚ ਵੀ ਕਰ ਸਕਦੇ ਹਨ।ਜੇਕਰ ਸਾਨੂੰ ਖਾਂਸੀ ਜ਼ਿਆਦਾ ਹੈ

ਤਾਂ ਉਸ ਲਈ ਪੰਜਾਹ ਗ੍ਰਾਮ ਮਲੱਠੀ ਨੂੰ ਚੰਗੀ ਤਰ੍ਹਾਂ ਪੀਸ ਲਓ। ਉਸ ਵਿਚ ਦਸ ਗਰਾਮ ਬਦਾਮ ਮਿਲਾ ਕੇ ਵੀਹ ਗਰਾਮ ਮਨੱਕਾ ਪਾ ਦਿਓ। ਅਜਿਹਾ ਮਿਸ਼ਰਣ ਤਿਆਰ ਕਰਨ ਤੋਂ ਬਾਅਦ ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਖਾਂਸੀ ਜ਼ੁਕਾਮ ਤੋਂ ਬਹੁਤ ਜਲਦੀ ਰਾਹਤ ਮਿਲ ਜਾਵੇਗੀ।ਦੱਸ ਦਈਏ ਕਿ ਇਸ ਤੋਂ ਇਲਾਵਾ ਵੀ ਅੰਗੂਰਾਂ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਹ ਸਾਡੀਆਂ ਅੱਖਾਂ ਦੀ ਨਿਗ੍ਹਾ ਨੂੰ ਬਰਕਰਾਰ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੁੰਦੇ ਹਨ। ਇਸ ਤੋਂ ਇਲਾਵਾ ਇਹ ਸਾਡੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਨੂੰ ਵੀ ਠੀਕ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ,

ਇਸ ਲਈ ਸਾਨੂੰ ਅੰਗੂਰਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਇਕ ਬਹੁਤ ਹੀ ਸਵਾਦਿਸ਼ਟ ਫਲ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੇ ਬਹੁਤ ਸਾਰੇ ਗੁਣ ਵੀ ਹੁੰਦੇ ਹਨ।

Leave a Reply

Your email address will not be published. Required fields are marked *