ਦੋ ਮੂੰਹੇਂ ਵਾਲ ਅਤੇ ਗੰਜੇਪਣ ਦਾ ਪੱਕਾ ਅਤੇ ਘਰੇਲੂ ਇਲਾਜ

Uncategorized

ਅੱਜਕੱਲ੍ਹ ਵਧੇ ਹੋਏ ਤਣਾਅ ਕਾਰਨ ਬਹੁਤ ਸਾਰੇ ਲੋਕਾਂ ਦੇ ਵਾਲ ਛੇਤੀ ਝਡ਼੍ਹਨ ਲੱਗ ਜਾਂਦੇ ਹਨ ਅਤੇ ਉਨ੍ਹਾਂ ਨੂੰ ਗੰਜੇਪਣ ਦੀ ਸਮੱਸਿਆ ਆਉਂਦੀ ਹੈ। ਇਸ ਤੋਂ ਇਲਾਵਾ ਵੀ ਗੰਜੇਪਣ ਦੀ ਇਸ ਸਮੱਸਿਆ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਕਿਉਂਕਿ ਜਦੋਂ ਅਸੀਂ ਆਪਣੇ ਵਾਲਾਂ ਦਾ ਸਹੀ ਤਰੀਕੇ ਨਾਲ ਧਿਆਨ ਨਹੀਂ ਰੱਖਦੇ ਜਾਂ ਉਨ੍ਹਾਂ ਉੱਤੇ ਸਮੇਂ ਸਿਰ ਤੇਲ ਨਹੀਂ ਲਗਾਉਂਦੇ ਤਾਂ ਉਸ ਨਾਲ ਵੀ ਸਾਡੇ ਵਾਲ ਝੜਨ ਲੱਗ ਜਾਂਦੇ ਹਨ ਅਤੇ ਬਹੁਤ ਜ਼ਿਆਦਾ ਹਲਕੇ ਹੋ ਜਾਂਦੇ ਹਨ।ਜਦੋਂ ਸਾਡੇ ਸਾਹਮਣੇ ਇਹ ਸਮੱਸਿਆ ਆ ਜਾਂਦੀ ਹੈ ਤਾਂ ਉਸ ਸਮੇਂ ਆਪਣਾ ਮਨ ਚਾਹਿਆ ਹੇਅਰ ਸਟਾੲੀਲ ਅਸੀਂ ਨਹੀਂ ਕਰ ਪਾਉਂਦੇ। ਸੋ ਜੇਕਰ ਤੁਹਾਡੇ ਸਾਹਮਣੇ ਦੋ ਮੂੰਹੇ ਬਾਲ ਜਾਂ ਗੰਜੇਪਣ ਦੀ ਕੋਈ ਵੀ ਸਮੱਸਿਆ ਰਹੀ ਹੈ ਤਾਂ ਅੱਜ ਅਸੀਂ ਤੁਹਾਨੂੰ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਨੁਸਖ਼ੇ ਦੱਸਾਂਗੇ।

ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਵਾਲ ਸੁੰਦਰ ਅਤੇ ਸੋਹਣੇ ਦਿਸਣ ਲੱਗਣਗੀਆਂ ਇਸ ਤੋਂ ਇਲਾਵਾ ਸੰਘਣੇ ਵੀ ਹੋ ਜਾਣਗੇ। ਸੋ ਸਭ ਤੋਂ ਪਹਿਲਾਂ ਜੇਕਰ ਤੁਹਾਡੇ ਵਾਲ ਦੋ ਮੂੰਹੇ ਹਨ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਸੌ ਗ੍ਰਾਮ ਨਾਰੀਅਲ ਦਾ ਤੇਲ ਲਓ ਉਸ ਵਿਚ ਚਾਰ ਚਮਚ ਜੈਤੂਨ ਦਾ ਤੇਲ ਪਾ ਲਵੋ ਅਤੇ ਚਾਰ ਚਮਚ ਬਦਾਮ ਦਾ ਤੇਲ ਪਾ ਲਓ।ਤਿੰਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਉਸ ਤੋਂ ਬਾਅਦ ਆਪਣੇ ਵਾਲਾਂ ਦੀਆਂ ਜੜ੍ਹਾਂ ਉੱਤੇ ਚੰਗੇ ਤਰੀਕੇ ਨਾਲ ਮਸਾਜ ਕਰੋ। ਇਸ ਤੋਂ ਇਲਾਵਾ ਆਪਣੇ ਬਾਲਾਂ ਦੇ ਹਰ ਇੱਕ ਹਿੱਸੇ ਉੱਤੇ ਇਸ ਤੇਲ ਨੂੰ ਮਲੋ।ਤੁਸੀਂ ਰਾਤ ਦੇ ਸਮੇਂ ਇਸ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੇ ਬਾਲਾਂ ਨੂੰ ਕਿਸੇ ਵੀ ਕੱਪੜੇ ਨਾਲ ਢੱਕ ਕੇ ਸੌਂ ਸਕਦੇ ਹੋ। ਸਵੇਰੇ ਉੱਠ ਕੇ ਤੁਸੀਂ ਆਪਣੇ ਵਾਲਾਂ ਨੂੰ ਧੋ ਲਵੋ, ਅਜਿਹਾ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਬਹੁਤ ਸੋਹਣੇ ਦਿਖਣ ਲੱਗੇ ਹਨ ਅਤੇ ਵਾਲਾਂ ਵਿੱਚ ਜੋ ਦੋ ਮੂੰਹੇ ਵਾਲ ਸੀ ਉਹ ਵੀ ਖ਼ਤਮ ਹੋ ਰਹੇ ਹਨ ।

ਇਸ ਤੋਂ ਇਲਾਵਾ ਜੇਕਰ ਤੁਹਾਨੂੰ ਗੰਜੇਪਣ ਦੀ ਸਮੱਸਿਆ ਹੈ ਤਾਂ ਉਸ ਤੋਂ ਛੁਟਕਾਰਾ ਪਾਉਣ ਲਈ ਇਕ ਅੰਡੇ ਦਾ ਪੀਲਾ ਹਿੱਸਾ ਲਓ। ਉਸ ਵਿਚ ਦੋ ਚਮਚ ਜੈਤੂਨ ਦਾ ਤੇਲ ਇੱਕ ਚਮਚ ਸ਼ਹਿਦ ਮਿਲਾ ਕੇ ਆਪਣੇ ਵਾਲਾਂ ਉੱਤੇ ਚੰਗੇ ਤਰੀਕੇ ਨਾਲ ਇਸ ਦੀ ਮਸਾਜ ਕਰੋ ਅਤੇ ਤੀਹ ਚਾਲੀ ਮਿੰਟ ਲਈ ਇਸੇ ਤਰ੍ਹਾਂ ਲੱਗਾ ਰਹਿਣ ਦਿਓ।ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਕੁਝ ਹੀ ਦਿਨਾਂ ਵਿੱਚ ਤੁਹਾਡੇ ਵਾਲ ਝੜਨੇ ਬੰਦ ਹੋ ਗਏ ਹਨ।

Leave a Reply

Your email address will not be published. Required fields are marked *