ਹਰ ਪ੍ਰਕਾਰ ਦੀ ਸਰੀਰ ਉਪਰ ਹੋਈ ਖਾਰਸ਼ ਦਾ ਪੱਕਾ ਅਤੇ ਘਰੇਲੂ ਇਲਾਜ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੀ ਸਿਹਤ ਨਾਲ ਜੁੜੀ ਹੋਈ ਜਾਣਕਾਰੀ ਜਾਂ ਨੁਸਖੇ ਲੈ ਕੇ ਆਉਂਦੇ ਰਹਿੰਦੇ ਹਾਂ, ਜੋ ਕਿ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਅੱਜ ਅਸੀਂ ਗੱਲ ਕਰਾਂਗੇ ਕਿ ਜੇਕਰ ਤੁਹਾਡੇ ਸਰੀਰ ਉੱਤੇ ਕਿਸੇ ਵੀ ਪ੍ਰਕਾਰ ਦੀ ਖਾਰਸ਼ ਖੁਜਲੀ ਹੋ ਰਹੀ ਹੈ ਤਾਂ ਉਸ ਦਾ ਇਲਾਜ ਅਸੀਂ ਕਿਵੇਂ ਘਰੇਲੂ ਨੁਸਖੇ ਨਾਲ ਕਰ ਸਕਦੇ ਹਾਂ। ਅੱਜ ਜੋ ਅਸੀਂ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ। ਇਸ ਤੋਂ ਇਲਾਵਾ ਤੁਸੀਂ ਆਸਾਨੀ ਨਾਲ ਇਸ ਨੁਸਖ਼ੇ ਨੂੰ ਤਿਆਰ ਕਰ ਸਕਦੇ ਹੋ ਕਿਉਂਕਿ ਇਸ ਵਿਚ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਸੋ ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਖਾਜ ਖੁਜਲੀ ਦੀ ਸਮੱਸਿਆ ਹੈ ਤਾਂ ਉਸ ਸਮੱਸਿਆ ਨੂੰ ਵੀ ਇਸ ਨੁਸਖ਼ੇ ਦੀ ਸਹਾਇਤਾ ਨਾਲ ਦੂਰ ਕੀਤਾ ਜਾ ਸਕਦਾ ਹੈ।

ਸੋ ਸਭ ਤੋਂ ਪਹਿਲਾਂ ਅਸੀਂ ਇਸ ਨੁਸਖੇ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੇ ਖਾਜ ਖੁਜਲੀ ਵਾਲੀ ਜਗ੍ਹਾ ਨੂੰ ਫਟਕੜੀ ਵਾਲੇ ਪਾਣੀ ਨਾਲ ਧੋ ਲਵਾਂਗੇ ,ਕਿਉਂਕਿ ਅਜਿਹਾ ਕਰਨ ਨਾਲ ਹੈ। ਜਿਸ ਜਗ੍ਹਾ ਤੇ ਸਾਡੇ ਖਾਰਸ਼ ਖੁਜਲੀ ਹੈ ਉਸ ਜਗ੍ਹਾ ਵਾਲੇ ਕੀਟਾਣੂ ਮਰ ਜਾਂਦੇ ਹਨ ਅਤੇ ਜੋ ਵੀ ਅਸੀਂ ਨੁਸਖਾ ਉਸ ਉਤੇ ਇਸਤੇਮਾਲ ਕਰਦੇ ਹਾਂ, ਉਹ ਜ਼ਿਆਦਾ ਅਸਰ ਦਿਖਾਉਂਦਾ ਹੈ।ਸੋ ਖਾਜ ਖੁਜਲੀ ਵਾਲੀ ਜਗ੍ਹਾ ਨੂੰ ਫਟਕੜੀ ਵਾਲੇ ਪਾਣੀ ਨਾਲ ਧੋਣ ਤੋਂ ਕੁਝ ਘੰਟੇ ਬਾਅਦ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰਨਾ ਹੈ।ਜਿਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਅੱਧਾ ਚਮਚ ਹਲਦੀ ਚਾਹੀਦੀ ਹੈ।

ਉਸ ਵਿੱਚ ਤੁਸੀਂ ਇਕ ਤੋਂ ਡੇਢ ਚਮਚ ਸਰ੍ਹੋਂ ਦਾ ਤੇਲ ਮਿਲਾ ਦਿਓ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣ ਤੋਂ ਬਾਅਦ ਉਸ ਜਗ੍ਹਾ ਤੇ ਇਸ ਦਾ ਇਸਤੇਮਾਲ ਕਰੋ।ਜਿਸ ਜਗ੍ਹਾ ਤੇ ਤੁਹਾਨੂੰ ਖਾਜ ਖੁਜਲੀ ਹੋ ਰਹੀ ਹੈ ਕਿਉਂਕਿ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿਚ ਤੁਹਾਨੂੰ ਫ਼ਰਕ ਨਜ਼ਰ ਆਉਣ ਲੱਗੇਗਾ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਖਾਜ ਖੁਜਲੀ ਹੈ ਤਾਂ ਇਸ ਨੂੰ ਠੀਕ ਹੋਣ ਵਿੱਚ ਪੰਦਰਾਂ ਦਿਨ ਲੱਗ ਸਕਦੇ ਹਨ। ਪਰ ਜੇਕਰ ਤੁਸੀਂ ਕੁਝ ਦਿਨ ਪਹਿਲਾਂ ਹੀ ਇਸ ਸਮੱਸਿਆ ਤੋਂ ਪੀਡ਼ਤ ਹੋਏ ਹੋ ਤਾਂ ਇਹ ਤੁਹਾਡੇ ਸਰੀਰ ਉੱਤੇ ਜਲਦੀ ਅਸਰ ਦਿਖਾਵੇਗਾ।

Leave a Reply

Your email address will not be published. Required fields are marked *