ਸਰੀਰ ਦੇ ਵਿੱਚ ਇਸ ਚੀਜ਼ ਦੀ ਕਮੀ ਦਿੰਦੀ ਹੈ ਇਸ ਬਿਮਾਰੀ ਦੇ ਸੰਕੇਤ ,ਵੇਖੋ ਘਰੇਲੂ ਇਲਾਜ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਆਉਂਦੇ ਹਾਂ, ਜੋ ਕਿ ਤੁਹਾਡੀ ਸਿਹਤ ਨਾਲ ਜੁੜੀ ਹੁੰਦੀ ਹੈ ਅਤੇ ਤੁਹਾਨੂੰ ਬੀਮਾਰੀਆਂ ਤੋਂ ਦੂਰ ਰੱਖਣ ਵਿਚ ਸਹਾਇਤਾ ਕਰਦੀ ਹੈ। ਅੱਜ ਅਸੀਂ ਦੱਸਾਂਗੇ ਕਿ ਜੇਕਰ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਉਸ ਦੇ ਕੀ ਲੱਛਣ ਹੁੰਦੇ ਹਨ। ਅੱਜਕੱਲ੍ਹ ਜਿਸ ਤਰੀਕੇ ਨਾਲ ਲੋਕਾਂ ਦਾ ਖਾਣਾ ਕਿੰਨਾ ਗ਼ਲਤ ਹੁੰਦਾ ਜਾ ਰਿਹਾ ਹੈ, ਉਸ ਹਿਸਾਬ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਇਹ ਸਮਝ ਨਹੀਂ ਲੱਗਦੀ ਕੀ ਉਨ੍ਹਾਂ ਦੇ ਸਰੀਰ ਵਿਚ ਜੋ ਵੀ ਥਕਾਨ ਹੋ ਰਹੀ ਹੈ ਉਹ ਕਿਸ ਬਿਮਾਰੀ ਦੇ ਕਾਰਨ ਹੋ ਰਹੀ ਹੈ। ਦੱਸ ਦਈਏ ਕਿ ਜੇਕਰ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਉਸ ਸਮੇਂ ਤੁਹਾਡੇ ਜੋੜਾਂ ਵਿਚ ਦਰਦ ਰਹਿਣ ਲੱਗ ਜਾਂਦਾ ਹੈ।

ਇਸ ਤੋਂ ਇਲਾਵਾ ਕਈ ਵਾਰ ਤੁਹਾਡੇ ਸਰੀਰ ਦੇ ਜੋੜਾਂ ਵਿੱਚੋਂ ਕੱਟ ਕੱਟ ਦੀ ਆਵਾਜ਼ ਆਉਂਦੀ ਹੈ।ਜੇਕਰ ਤੁਹਾਡੇ ਦੰਦ ਕਮਜ਼ੋਰ ਹੋ ਗਏ ਹਨ ਭਾਵ ਕਿ ਤੁਹਾਡੇ ਮਸੂੜਿਆਂ ਵਿੱਚੋਂ ਖ਼ੂਨ ਆਉਂਦਾ ਹੈ ਜਾਂ ਫਿਰ ਤੁਹਾਡੇ ਦੰਦਾਂ ਵਿੱਚੋਂ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ, ਇਹ ਵੀ ਕੈਲਸ਼ੀਅਮ ਦੀ ਕਮੀ ਦਾ ਕਾਰਨ ਹੋ ਸਕਦਾ ਹੈ।ਇਸ ਤੋਂ ਇਲਾਵਾ ਜੇਕਰ ਤੁਹਾਡੇ ਨਹੁੰ ਕਮਜ਼ੋਰ ਹੋ ਗਏ ਹਨ ਭਾਵ ਕਿ ਥੋੜ੍ਹਾ ਜਿਹਾ ਕੰਮ ਕਰਨ ਤੇ ਹੀ ਤੁਹਾਡੇ ਨਹੁੰ ਟੁੱਟ ਜਾਂਦੇ ਹਨ, ਇਹ ਵੀ ਕੈਲਸ਼ੀਅਮ ਦੀ ਕਮੀ ਦਾ ਇਕ ਲੱਛਣ ਹੁੰਦਾ ਹੈ ।ਸੋ ਜੇਕਰ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਦੇ ਇਹੋ ਜਿਹੇ ਲੱਛਣ ਦਿਖ ਰਹੇ ਹਨ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਇਸ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ, ਕਿਉਂਕਿ ਜੇਕਰ ਤੁਸੀਂ ਸਮੇਂ ਸਿਰ ਇਸ ਦਾ ਇਲਾਜ ਨਹੀਂ ਕਰਦੇ ਤਾਂ ਇਹ ਤੁਹਾਡੇ ਲਈ ਇਕ ਗੰਭੀਰ ਸਮੱਸਿਆ ਬਣ ਸਕਦੀ ਹੈ ।ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਆਪਣੇ ਭੋਜਨ ਵਿੱਚ ਕੁਝ ਅਜਿਹੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ,

ਜਿਨ੍ਹਾਂ ਵਿੱਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ।ਇਸ ਤੋਂ ਇਲਾਵਾ ਤੁਸੀਂ ਹਮੇਸ਼ਾਂ ਪੌਸ਼ਟਿਕ ਆਹਾਰ ਦਾ ਹੀ ਸੇਵਨ ਕਰੋ।ਤਲਿਆ ਹੋਇਆ ਭੋਜਨ, ਫਾਸਟ ਫੂਡ, ਕੋਲਡ ਡਰਿੰਕਸ ਵਗੈਰਾ ਦਾ ਸੇਵਨ ਨਾ ਕਰੋ ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਲਈ ਬਹੁਤ ਨੁਕਸਾਨ ਹੋ ਸਕਦਾ ਹੈ।

Leave a Reply

Your email address will not be published. Required fields are marked *