ਘਰੇ ਬਣਾ ਕੇ ਪੀਓ ਇੱਕ ਗਲਾਸ,ਲੂਣ ਲੱਗਣਾ, ਚੱਕਰ ਆਉਣੇ ,ਉਲਟੀਆਂ ਆਉਣੀਆਂ ਹੋ ਜਾਣਗੀਆਂ ਬੰਦ

Uncategorized

ਗਰਮੀਆਂ ਦੇ ਮੌਸਮ ਵਿੱਚ ਕਈ ਵਾਰ ਅਸੀਂ ਅਜਿਹੇ ਭੋਜਨ ਦਾ ਸੇਵਨ ਕਰ ਲੈਂਦੇ ਹਾਂ, ਜੋ ਕਿ ਸਾਡੇ ਸਰੀਰ ਨੂੰ ਫਾਇਦਾ ਪਹੁੰਚਾਉਣ ਦੀ ਜਗ੍ਹਾ ਤੇ ਨੁਕਸਾਨ ਪਹੁੰਚਾ ਦਿੰਦਾ ਹੈ। ਭਾਵ ਕਿ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜ਼ਿਆਦਾਤਰ ਗਰਮੀ ਦੇ ਦਿਨਾਂ ਵਿੱਚ ਬਦਹਜ਼ਮੀ, ਖੱਟੇ ਡਕਾਰ,ਗੈਸ ਬਣਨਾ, ਕਬਜ਼ ਹੋਣਾ, ਚੱਕਰ ਆਉਣਾ, ਸਿਰਦਰਦ ਹੋਣਾ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ।ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ਇਸ ਤੋਂ ਇਲਾਵਾ ਤੁਹਾਡੇ ਸਿਹਤ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਸਹਾਈ ਹੁੰਦੇ ਹਨ।

ਸੋ ਅੱਜ ਅਸੀਂ ਤੁਹਾਡੇ ਲਈ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ ਜੋ ਉਪਰੋਕਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੋਵੇਗਾ। ਉਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਆਸਾਨੀ ਨਾਲ ਸਾਡੀ ਰਸੋਈ ਵਿੱਚ ਮਿਲ ਜਾਂਦੀਆਂ ਹਨ।ਸਭ ਤੋਂ ਪਹਿਲਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਮਿਕਸੀ ਦੀ ਲੋਡ਼ ਹੋਵੇਗੀ। ਇਕ ਮਿਕਸੀ ਲਉ ਉਸ ਵਿੱਚ ਮੁੱਠੀ ਭਰ ਪੁਦੀਨੇ ਦੀਆਂ ਪੱਤੀਆਂ ਪਾ ਦਿਓ।ਉਸ ਤੋਂ ਬਾਅਦ ਇਸ ਵਿੱਚ ਅੱਧਾ ਨਿੰਬੂ ਨਿਚੋੜ ਲਓ ਨਾਲ ਹੀ ਇਸ ਵਿੱਚ ਸਵਾਦ ਅਨੁਸਾਰ ਮਿਸ਼ਰੀ ਅਤੇ ਸੇਂਧਾ ਨਮਕ ਮਿਲਾ ਦਿਓ ।ਇਸ ਤੋਂ ਬਾਅਦ ਇਸ ਵਿੱਚ ਅੱਧਾ ਗਲਾਸ ਪਾਣੀ ਮਿਲਾ ਲਓ ਅਤੇ ਮਿਕਸੀ ਨੂੰ ਚਲਾ ਦਿਓ।

ਅਜਿਹਾ ਕਰਨ ਤੋਂ ਬਾਅਦ ਤੁਸੀਂ ਇਸ ਪੁਦੀਨੇ ਵਾਲੇ ਪਾਣੀ ਨੂੰ ਗਲਾਸ ਵਿਚ ਛਾਣ ਲਓ ਅਤੇ ਤੁਸੀਂ ਇਸ ਦਾ ਸੇਵਨ ਦਿਨ ਵਿੱਚ ਦੋ ਵਾਰ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਵਿੱਚ ਪੈਦਾ ਹੋਈ ਗਰਮੀ ਬਿਲਕੁਲ ਬਾਹਰ ਨਿਕਲ ਜਾਵੇਗੀ।ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਪੁਦੀਨੇ ਵਿੱਚ ਅਜਿਹੇ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ।

Leave a Reply

Your email address will not be published. Required fields are marked *