ਘਰੇ ਬਣਾ ਕੇ ਖਾਓ ਇਹ ਚੀਜ਼,ਖ਼ੂਨ ਦੀ ਕਮੀ ,ਹਾਰਟ ਅਟੈਕ ,ਚੱਕਰ ਆਉਣਾ ਹੋ ਜਾਵੇਗਾ ਬੰਦ

Uncategorized

ਜੇਕਰ ਤੁਹਾਡੇ ਸਰੀਰ ਵਿਚ ਖੂਨ ਦੀ ਕਮੀ ਹੋ ਗਈ ਹੈ,ਜਿਸ ਨਾਲ ਕੇ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਹਾਡੇ ਸਰੀਰ ਵਿਚ ਖੂਨ ਦੀ ਕਮੀ ਨਹੀਂ ਰਹੇਗੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਅਕਸਰ ਹੀ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ ਤਾਂ ਅੱਜ ਵੀ ਅਸੀਂ ਤੁਹਾਡੇ ਲਈ ਅਜਿਹਾ ਹੀ ਨੁਸਖਾ ਲੈ ਕੇ ਆਏ ਹਾਂ ਜਿਸ ਨਾਲ ਤੁਹਾਡੇ ਸਰੀਰ ਦੀ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਇਸ ਨੁਸਖ਼ੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਬਹੁਤ ਹੀ ਆਸਾਨੀ ਨਾਲ ਸਾਨੂੰ ਮਿਲ ਜਾਂਦੀਆਂ ਹਨ।ਇਸ ਤੋਂ ਇਲਾਵਾ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਜ਼ਿਆਦਾ ਮਿਹਨਤ ਦੀ ਜ਼ਰੂਰਤ ਨਹੀਂ ਹੈ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਇੱਕ ਔਲਾ ਚਾਹੀਦਾ ਹੈ।ਇਸ ਤੋਂ ਇਲਾਵਾ ਇਸ ਨੁਸਖੇ ਵਿਚ ਇਕ ਚਮਚ ਸੇਂਧਾ ਨਮਕ ,ਤੀਹ ਗ੍ਰਾਮ ਗੁੜ ਅਤੇ ਦੋ ਛੋਟੀਆਂ ਇਲਾਇਚੀਆਂ ਦੀ ਜ਼ਰੂਰਤ ਹੋਵੇਗੀ।

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ।ਇਸ ਤੋਂ ਬਾਅਦ ਇਸ ਵਿੱਚ ਇੱਕ ਗਲਾਸ ਪਾਣੀ ਪਾ ਦਿਓ ਚੰਗੀ ਤਰ੍ਹਾਂ ਛਾਣਨ ਤੋਂ ਬਾਅਦ ਇਹ ਨੁਸਖਾ ਸਾਡੇ ਪੀਣ ਦੇ ਯੋਗ ਹੋ ਜਾਵੇਗਾ।ਇਸ ਨੁਸਖ਼ੇ ਨੂੰ ਬਰਾਬਰ ਮਾਤਰਾ ਵਿੱਚ ਦੋ ਵਿਅਕਤੀ ਲੈ ਸਕਦੇ ਹਨ ਅਤੇ ਤੁਸੀਂ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰ ਸਕਦੇ ਹੋ।ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਨਾਲ ਇਹ ਤੁਹਾਡੇ ਚਿਹਰੇ ਉੱਤੇ ਵੀ ਨਿਖਾਰ ਲੈ ਕੇ ਆਵੇਗਾ,ਕਿਉਂਕਿ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਔਲੇ ਵਿੱਚੋਂ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ।

ਜੋ ਕਿ ਸਾਡੇ ਸਰੀਰ ਨੂੰ ਸਾਫ ਸੁਥਰਾ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਇਸ ਤੋਂ ਇਲਾਵਾ ਸਾਡੇ ਚਿਹਰੇ ਉੱਤੇ ਜੇਕਰ ਝੁਰੜੀਆਂ ਆ ਗਈਆਂ ਹਨ ਤਾਂ ਉਨ੍ਹਾਂ ਨੂੰ ਵੀ ਇਸ ਨੁਸਖ਼ੇ ਦੀ ਸਹਾਇਤਾ ਨਾਲ ਖਤਮ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *