ਮੋਟਾਪਾ ਘੱਟ ਕਰਨ ਦਾ ਸਫ਼ਲ ਅਤੇ ਜ਼ਬਰਦਸਤ ਨੁਸਖਾ

Uncategorized

ਦੋਸਤੋ ਅਕਸਰ ਹੀ ਲੋਕ ਕੁਝ ਅਜਿਹੇ ਭੋਜਨ ਦਾ ਸੇਵਨ ਕਰਦੇ ਹਨ। ਜਿਸ ਨਾਲ ਕਿ ਉਨ੍ਹਾਂ ਦੇ ਸਰੀਰ ਵਿਚ ਮੋਟਾਪਾ ਵਧਣ ਲੱਗਦਾ ਹੈ। ਇਸ ਵਧੇ ਹੋਏ ਮੋਟਾਪੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਂਦਾ ਹੈ,ਜਿਸ ਤੋਂ ਬਾਅਦ ਉਹ ਪ੍ਰੇਸ਼ਾਨ ਹੋ ਜਾਂਦੇ ਹਨ। ਕੁਝ ਲੋਕ ਇਸ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਖਾਣਾ ਪੀਣਾ ਘੱਟ ਕਰ ਦਿੰਦੇ ਹਨ, ਜਿਸ ਨਾਲ ਕਿ ਉਹ ਆਪਣਾ ਵਜ਼ਨ ਤਾਂ ਘਟਾ ਲੈਂਦੇ ਹਨ ਪਰ ਉਨ੍ਹਾਂ ਦੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਜਿਸ ਨਾਲ ਕਿ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਗ੍ਰਸਤ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਖਾਣਾ ਖਾਣ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋ ਤਾਂ ਜੋ ਤੁਹਾਡਾ ਸਰੀਰ ਮੋਟਾਪੇ ਦਾ ਸ਼ਿਕਾਰ ਨਹੀਂ ਹੋਵੋਗੇ।

ਇਸ ਤੋਂ ਇਲਾਵਾ ਅਸੀਂ ਤੁਹਾਨੂੰ ਕੁਝ ਨੁਸਖੇ ਵੀ ਦੱਸਾਂਗੇ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹੋ। ਸੋ ਜੇਕਰ ਤੁਸੀਂ ਇਸ ਮੋਟਾਪੇ ਦੀ ਸਮੱਸਿਆ ਤੋਂ ਗੁਜ਼ਰ ਰਹੇ ਹੋ ਤਾਂ ਤੁਹਾਨੂੰ ਇਕ ਗਲਾਸ ਪਾਣੀ ਲੈ ਕੇ ਉਸ ਵਿੱਚ ਸੌਂਫ ਪਾ ਕੇ ਰੱਖਣੀ ਹੈ, ਉਸ ਨੂੰ ਦਸ ਮਿੰਟ ਰੱਖਣ ਤੋਂ ਬਾਅਦ ਤੁਸੀਂ ਇਸ ਪਾਣੀ ਦਾ ਸੇਵਨ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡਾ ਮੋਟਾਪਾ ਘਟਣ ਲੱਗੇਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਰੋਜ਼ਾਨਾ ਭੋਜਨ ਦੇ ਨਾਲ ਪੁਦੀਨੇ ਦੀ ਚਟਣੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਵੀ ਵਧੇ ਹੋਏ ਮੋਟਾਪੇ ਨੂੰ ਘਟਾਇਆ ਜਾ ਸਕਦਾ ਹੈ।ਨਾਲ ਹੀ ਤੁਸੀਂ ਆਪਣੇ ਭੋਜਨ ਵਿੱਚ ਫਲ ਅਤੇ ਸਬਜ਼ੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਕਰੋ,ਕਿਉਂਕਿ ਫਲ ਸਬਜ਼ੀਆਂ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਜਿਸ ਨਾਲ ਕਿ ਤੁਸੀਂ ਆਪਣੇ ਮੋਟਾਪੇ ਨੂੰ ਕੰਟਰੋਲ ਵਿੱਚ ਕਰ ਸਕਦੇ ਹੋ

ਪਰ ਕੇਲਾ ਅਤੇ ਚੀਕੂ ਤੁਸੀਂ ਘੱਟ ਖਾਓ, ਕਿਉਂਕਿ ਅਜਿਹੇ ਫਲਾਂ ਵਿੱਚ ਬਹੁਤ ਜ਼ਿਆਦਾ ਕੈਲੋਰੀ ਪਾਈ ਜਾਂਦੀ ਹੈ।ਪਪੀਤੇ ਦਾ ਸੇਵਨ ਕਰਨ ਨਾਲ ਤੁਸੀਂ ਆਪਣੇ ਵਧੇ ਹੋਏ ਮੋਟਾਪੇ ਨੂੰ ਕੰਟਰੋਲ ਵਿੱਚ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਕਣਕ ਦੀ ਰੋਟੀ ਦਾ ਸੇਵਨ ਨਾ ਕਰੋ।ਉਸ ਦੀ ਥਾਂ ਤੇ ਕਣਕ, ਸੋਇਆਬੀਨ ਅਤੇ ਛੋਲਿਆਂ ਦਾ ਆਟਾ ਮਿਕਸ ਕਰਕੇ ਉਸ ਤੋਂ ਰੋਟੀ ਬਣਾਓ। ਅਜਿਹਾ ਕਰਨ ਨਾਲ ਤੁਹਾਡਾ ਭਾਰ ਘਟਣ ਲੱਗੇਗਾ। ਜਿੰਨੀ ਰੋਟੀ ਤੁਸੀਂ ਖਾਂਦੇ ਹੋ,ਉਸ ਤੋਂ ਦੁੱਗਣੀ ਸਬਜ਼ੀ ਖਾਓ ਅਤੇ ਉਸ ਤੋਂ ਤਿੱਗਣਾ ਪਾਣੀ ਪੀਓ। ਅਜਿਹਾ ਕਰਨ ਨਾਲ ਤੁਹਾਡਾ ਭਾਰ ਬਹੁਤ ਜਲਦੀ ਘਟੇਗਾ ਅਤੇ ਤੁਹਾਨੂੰ ਕਿਸੇ ਵੀ ਪੋਸ਼ਕ ਤੱਤ ਦੀ ਕਮੀ ਨਹੀਂ ਹੋਵੇਗੀ।

Leave a Reply

Your email address will not be published. Required fields are marked *