ਚਿਹਰੇ ਨੂੰ ਗੋਰਾ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

Uncategorized

ਦੋਸਤੋ ਅਸੀ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਬਿਮਾਰੀਆਂ ਤੋਂ ਦੂਰ ਰੱਖਣ ਵਿੱਚ ਕਾਰਗਰ ਸਾਬਤ ਹੁੰਦੇ ਹਨ।ਜਿਵੇਂ ਕਿ ਅੱਜਕੱਲ੍ਹ ਲੋਕਾਂ ਦਾ ਕੰਮਕਾਰ ਵੱਧਦਾ ਜਾ ਰਿਹਾ ਹੈ ਉਸੇ ਤਰੀਕੇ ਨਾਲ ਲੋਕ ਆਪਣੀ ਸਿਹਤ ਵੱਲ ਕੁਝ ਜ਼ਿਆਦਾ ਧਿਆਨ ਨਹੀਂ ਦਿੰਦੇ। ਇਸ ਤੋਂ ਇਲਾਵਾ ਅੱਜਕੱਲ੍ਹ ਲੋਕ ਉਮਰ ਤੋਂ ਪਹਿਲਾਂ ਹੀ ਬੁੱਢੇ ਦਿਖਾਈ ਦੇਣ ਲੱਗ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਚਿਹਰੇ ਉੱਤੇ ਦਾਗ਼ ਧੱਬੇ ਕਿੱਲ ਮੁਹਾਸੇ ਝੁਰੜੀਆਂ ਆਦਿ ਪੈਣ ਲੱਗ ਜਾਂਦੀਆਂ ਹਨ। ਸੋ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਨੁਸਖਾ ਦੱਸਾਂਗੇ ਦਿਸ਼ਾ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਚਿਹਰੇ ਉੱਤੇ ਜੋ ਵੀ ਦਾਗ ਧੱਬੇ ਕਿੱਲ ਮੁਹਾਸੇ ਛਾਈਆਂ ਹਨ

ਉਹ ਬਿਲਕੁਲ ਹੀ ਦੂਰ ਹੋ ਜਾਣਗੇ। ਭਾਵ ਕਿ ਤੁਹਾਡਾ ਚਿਹਰਾ ਸੁੰਦਰ ਅਤੇ ਸਾਫ ਦਿਖੇਗਾ। ਇਸ ਨੁਸਖ਼ੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਸੋ ਇਸ ਨੁਸਖੇ ਲਈ ਅਸੀਂ ਐਲੋਵੇਰਾ ਜੈੱਲ ਦਾ ਇਸਤੇਮਾਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਐਲੋਵੇਰਾ ਦਾ ਇੱਕ ਟੁਕੜਾ ਲੈ ਲਵਾਂਗੇ ਉਸ ਨੂੰ ਛਿੱਲਣ ਤੋਂ ਬਾਅਦ ਅਸੀਂ ਇਸ ਉਤੇ ਨਿੰਬੂ ਅਤੇ ਗੁਲਾਬ ਜਲ ਲਗਾ ਲਵਾਂਗੇ।ਇਸ ਤੋਂ ਬਾਅਦ ਅਸੀਂ ਹੌਲੀ ਹੌਲੀ ਆਪਣੇ ਚਿਹਰੇ ਉੱਤੇ ਇਸ ਨਾਲ ਮਸਾਜ ਕਰਾਂਗੇ ਕੁਝ ਦੇਰ ਤੱਕ ਇਸ ਨੂੰ ਆਪਣੇ ਚਿਹਰੇ ਉੱਤੇ ਲੱਗਿਆ ਰਹਿਣ ਦੇਵਾਂਗੇ।

ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਆਵਾਂਗੇ। ਤੁਸੀਂ ਦੇਖੋਗੇ ਕਿ ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਦੇ ਦਾਗ ਧੱਬੇ ਦੂਰ ਹੋਣ ਲੱਗਣਗੇ ਨਾਲ ਹੀ ਤੁਹਾਡਾ ਚਿਹਰਾ ਖ਼ੂਬਸੂਰਤ ਹੋਣ ਲੱਗੇਗਾ।ਐਲੋਵੇਰਾ ਇੱਕ ਅਜਿਹਾ ਪੌਦਾ ਹੈ ਜਿਸ ਵਿਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੀ ਚਮੜੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ਭਾਵ ਕਿ ਜੇਕਰ ਸਾਡੇ ਚਿਹਰੇ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਮੱਸਿਆ ਹੈ ਤਾਂ ਉਸ ਨੂੰ ਐਲੋਵੇਰਾ ਜੈੱਲ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨੁਸਖੇ ਵਿੱਚ ਵਰਤਿਆ ਜਾਣ ਵਾਲਾ ਨਿੰਬੂ ਉਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਭਰਪੂਰ ਹੁੰਦੀ ਹੈ

ਜੋ ਕਿ ਸਾਡੇ ਚਿਹਰੇ ਨੂੰ ਸਾਫ ਸੁਥਰਾ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਗੁਲਾਬ ਜਲ ਵਿੱਚ ਵੀ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਚਿਹਰੇ ਨੂੰ ਕੋਮਲ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।

Leave a Reply

Your email address will not be published. Required fields are marked *