ਸਫੈਦੇ ਦੇ ਦਰੱਖਤ ਤੇ ਫਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਕਾਰਗਰ ਸਾਬਿਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੇ ਨੀਲਗਿਰੀ ਦੇ ਤੇਲ ਦੇ ਸਾਨੂੰ ਕਿਹੜੇ ਕਿਹੜੇ ਫਾਇਦੇ ਹੋ ਸਕਦੇ ਹਨ। ਨੀਲਗਿਰੀ ਦੇ ਤੇਲ ਨੂੰ ਸਫੈਦੇ ਦਾ ਤੇਲ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸਫੈਦੇ ਦੇ ਦਰੱਖਤ ਤੋਂ ਤਿਆਰ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਸਫੈਦੇ ਦੇ ਦਰਖਤ ਵਿਚ ਬਹੁਤ ਸਾਰੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜਿਸ ਕਾਰਨ ਕੇ ਇਸ ਨੂੰ ਦਵਾਈਆਂ ਬਣਾਉਣ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ।

ਸਫੈਦੇ ਦੇ ਦਰੱਖਤ ਤੋਂ ਬਣੇ ਇਸ ਨੀਲਗਿਰੀ ਤੇਲ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸਭ ਤੋਂ ਪਹਿਲਾਂ ਜੇਕਰ ਤੁਹਾਡੇ ਦੰਦਾਂ ਨਾਲ ਜੁੜੀ ਹੋਈ ਕੋਈ ਵੀ ਸਮੱਸਿਆ ਹੈ ਤਾਂ ਉਸ ਨੂੰ ਇਸ ਸਫੈਦੇ ਨਾਲ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ। ਜੇਕਰ ਤੁਸੀ ਸਫੈਦੇ ਦੀ ਦਾਤਣ ਦਾ ਇਸ ਦੇ ਬਾਲ ਆਪਣੇ ਦੰਦਾਂ ਦੀ ਸਫ਼ਾਈ ਲਈ ਕਰਦੇ ਹੋ ਤਾਂ ਇਹ ਤੁਹਾਡੇ ਲਈ ਬੇਹੱਦ ਫਾਇਦੇਮੰਦ ਹੋਵੇਗਾ,ਕਿਉਂਕਿ ਸਫੈਦੇ ਦੀ ਦਾਤਣ ਕਰਨ ਨਾਲ ਸਾਡੇ ਦੰਦ ਮਜ਼ਬੂਤ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਸਾਡੇ ਦੰਦਾਂ ਨਾਲ ਜੁੜੀ ਹੋਈ ਕੋਈ ਵੀ ਸਮੱਸਿਆ ਹੈ ਤਾਂ ਉਸ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ।

ਜੇਕਰ ਤੁਹਾਡੇ ਮੂੰਹ ਵਿਚ ਛਾਲੇ ਹੋ ਗਏ ਹੁਣ ਤਾਂ ਉਸ ਸਮੇਂ ਤੁਸੀਂ ਸਫੈਦੇ ਦੇ ਪੱਤਿਆਂ ਨੂੰ ਚਬਾ ਸਕਦੇ ਹੋ ਅਜਿਹਾ ਕਰਨ ਨਾਲ ਤੁਹਾਡੇ ਮੂੰਹ ਦੇ ਛਾਲੇ ਬਿਲਕੁਲ ਠੀਕ ਹੋ ਜਾਣਗੇ।ਜੇਕਰ ਤੁਹਾਡੇ ਹੱਥਾਂ ਉੱਤੇ ਜਲਣ ਹੋ ਰਹੀ ਹੋਵੇ ਤਾਂ ਉਸ ਜਗ੍ਹਾ ਤੇ ਤੁਸੀਂ ਨੀਲਗਿਰੀ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਕੁਝ ਸਮਾਂ ਇਸ ਤੇਲ ਨਾਲ ਮਸਾਜ ਕਰਨ ਤੋਂ ਬਾਅਦ ਤੁਸੀਂ ਜਲਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਜੇਕਰ ਤੁਸੀਂ ਇਸ ਤੇਲ ਦਾ ਇਸਤੇਮਾਲ ਆਪਣੀ ਚਮੜੀ ਉੱਪਰ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਵਿਚ ਨਿਖਾਰ ਆਉਂਦਾ ਹੈ। ੲਿਸ ਤੋਂ ੲਿਲਾਵਾ ਤੁਹਾਡੀ ਚਮੜੀ ਨਾਲ ਜੁੜੀਆਂ ਹੋਈਆਂ ਅਨੇਕਾਂ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ।

ਇਸ ਤੋਂ ਇਲਾਵਾ ਵੀ ਨੀਲਗਿਰੀ ਦੇ ਤੇਲ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਇਸ ਲਈ ਤੁਹਾਨੂੰ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਆਪਣੀਆਂ ਬਿਮਾਰੀਆਂ ਨੂੰ ਠੀਕ ਕਰ ਸਕੋ।

Leave a Reply

Your email address will not be published. Required fields are marked *