ਹਰੜ ਖਾਣ ਦੇ ਫਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ, ਜੋ ਕਿ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।ਆਯੁਰਵੈਦ ਵਿੱਚ ਅਜਿਹੀਆਂ ਬਹੁਤ ਸਾਰੀਆਂ ਔਸ਼ਧੀਆਂ ਦੇ ਨਾਮ ਦਿੱਤੇ ਗਏ ਹਨ ਜਿਨ੍ਹਾਂ ਨੂੰ ਕਿ ਆਸਾਨੀ ਨਾਲ ਅਸੀਂ ਆਪਣੇ ਪ੍ਰਯੋਗ ਵਿੱਚ ਲਿਆ ਸਕਦੇ ਹਾਂ ਅਤੇ ਅਨੇਕਾਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।ਉਨ੍ਹਾਂ ਵਿੱਚੋਂ ਇੱਕ ਔਸ਼ਧੀ ਦਾ ਨਾਮ ਹਰੜ ਹੈ।ਇਹ ਇਕ ਅਜਿਹੀ ਔਸ਼ਧੀ ਹੈ ਜੋ ਕਿ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ। ਅਕਸਰ ਹੀ ਅਸੀਂ ਦੇਖਿਆ ਹੋਵੇਗਾ ਕਿ ਬਹੁਤ ਛੋਟੇ ਬੱਚਿਆਂ ਨੂੰ ਹਰੜ ਵਾਲਾ ਪਾਣੀ ਪਿਲਾਇਆ ਜਾਂਦਾ ਹੈ,

ਕਿਉਂਕਿ ਛੋਟੇ ਬੱਚਿਆਂ ਦੇ ਢਿੱਡ ਵਿੱਚ ਕੀੜੇ ਹੁੰਦੇ ਹਨ ।ਜਿਸ ਕਾਰਨ ਉਹ ਬਹੁਤ ਜ਼ਿਆਦਾ ਰੋਂਦੇ ਹਨ ਤੇ ਅਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਉਨ੍ਹਾਂ ਨੂੰ ਹਰੜ ਵਾਲਾ ਪਾਣੀ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਪੇਟ ਵਿਚ ਪੈਦਾ ਹੋਏ ਕੀੜੇ ਮਰ ਜਾਣ ਅਤੇ ਉਨ੍ਹਾਂ ਨੂੰ ਦਰਦ ਨਾ ਹੋਵੇ।ਸੋ ਇੱਥੋਂ ਅਸੀਂ ਪਤਾ ਕਰ ਸਕਦੇ ਹਾਂ ਕਿ ਹਰੜ ਨਾਲ ਸਾਡੇ ਪੇਟ ਨਾਲ ਸਬੰਧਿਤ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਜਿਵੇਂ ਕਿ ਕਬਜ਼, ਖੱਟੇ ਡਕਾਰ,ਬਦਹਜ਼ਮੀ, ਪੇਟ ਦੇ ਕੀੜੇ ਆਦਿ। ਜੇਕਰ ਕਿਸੇ ਨੂੰ ਲੰਬੇ ਸਮੇਂ ਤੋਂ ਕਾਬਜ਼ ਹੋ ਰਹੀ ਹੋਵੇ ਤਾਂ ਉਸ ਤੋਂ ਛੁਟਕਾਰਾ ਪਾਉਣ ਲਈ ਹਰੜ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਹਰੜ ਦਾ ਸੇਵਨ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਭਾਵ ਕਿ ਤੁਸੀਂ ਇਸ ਨੂੰ ਕੱਚਾ ਖਾ ਸਕਦੇ ਹੋ। ਇਸ ਤੋਂ ਇਲਾਵਾ ਇਸ ਦਾ ਪਾਊਡਰ ਬਣਾ ਕੇ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਕਈ ਵਾਰ ਇਸ ਨੂੰ ਪਾਣੀ ਵਿੱਚ ਭਿਓਂ ਕੇ ਉਸ ਪਾਣੀ ਨੂੰ ਪੀਤਾ ਜਾਂਦਾ ਹੈ ਇਸ ਨਾਲ ਵੀ ਸਾਡੇ ਸਰੀਰ ਤੇ ਇਸ ਦਾ ਵਧੀਆ ਅਸਰ ਦਿਖਦਾ ਹੈ।ਅਕਸਰ ਹੀ ਬਵਾਸੀਰ ਦੇ ਮਰੀਜ਼ਾਂ ਨੂੰ ਹਰੜ ਖਾਣ ਦਾ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਬਵਾਸੀਰ ਦੇ ਮਰੀਜ਼ਾਂ ਲਈ ਬੇਹੱਦ ਫ਼ਾਇਦੇਮੰਦ ਸਾਬਤ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜੇ ਸ਼ੂਗਰ ਦੇ ਮਰੀਜ਼ ਹੁੰਦੇ ਹਨ ਉਨ੍ਹਾਂ ਨੂੰ ਵੀ ਹਰੜ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਦੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।.

ਤੁਸੀਂ ਹਰੜ ਦੇ ਪਾਊਡਰ ਦਾ ਦੋ ਗ੍ਰਾਮ ਹਿੱਸਾ ਲੈਣ ਤੋਂ ਬਾਅਦ ਉਸ ਵਿਚ ਥੋੜ੍ਹਾ ਗੁੜ ਪਾ ਕੇ ਉਸ ਦੀ ਗੋਲੀ ਬਣਾ ਲਓ ਇਸ ਤਰ੍ਹਾਂ ਨਾਲ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਲੱਸੀ ਵਿੱਚ ਭੁੰਨਿਆ ਹੋਇਆ ਜੀਰਾ ਪਾ ਕੇ ਥੋੜ੍ਹੀ ਮਾਤਰਾ ਵਿਚ ਹਰੜ ਮਿਲਾ ਕੇ ਇਸ ਦਾ ਸੇਵਨ ਕਰੋ ਇਸ ਨਾਲ ਵੀ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫ਼ਾਇਦਾ ਪਹੁੰਚਦਾ ਹੈ।

Leave a Reply

Your email address will not be published. Required fields are marked *