ਛਿੱਕਾਂ, ਜੁਕਾਮ, ਐਲਰਜੀ, ਬੰਦ ਨੱਕ ਅਤੇ ਖਰਾਟਿਆਂ ਦਾ ਪੱਕਾ ਅਤੇ ਦੇਸੀ ਇਲਾਜ

Uncategorized

ਅੱਜਕੱਲ੍ਹ ਵੱਧਦੇ ਹੋਏ ਪ੍ਰਦੂਸ਼ਣ ਨਾਲ ਹਵਾ ਬੇਹੱਦ ਗੰਧਲੀ ਹੋ ਚੁੱਕੀ ਹੈ,ਜਿਸ ਕਾਰਨ ਕੇ ਸਾਹ ਨਾਲ ਸਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਇਸ ਪ੍ਰਦੂਸ਼ਿਤ ਹਵਾ ਨਾਲ ਸਾਡੇ ਨੱਕ ਵਿੱਚ ਇਨਫੈਕਸ਼ਨ ਹੁੰਦੀ ਹੈ ਜਿਸ ਤੋਂ ਬਾਅਦ ਕੇ ਸਾਡੇ ਪੂਰੇ ਸਰੀਰ ਨਾਲ ਸਬੰਧਤ ਬਿਮਾਰੀਆਂ ਜਨਮ ਲੈਣ ਲੱਗਦੀਆਂ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਇਕ ਅਜਿਹੀ ਮਸ਼ੀਨ ਲਿਆਂਦੀ ਗਈ ਹੈ।ਜਿਸ ਨਾਲ ਕੇ ਸਿਫਰ ਤੀਹ ਸਕਿੰਟਾਂ ਵਿਚ ਹੀ ਨੱਕ ਨਾਲ ਸਬੰਧਤ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਹਸਪਤਾਲ ਵਿੱਚ ਮੌਜੂਦ ਇੱਕ ਡਾਕਟਰ ਨੇ ਦੱਸਿਆ ਕਿ ਇਸ ਮਸ਼ੀਨ ਦੀ ਵਰਤੋਂ ਕਰ ਕੇ ਛਿੱਕਾਂ, ਜੁਕਾਮ ਅਤੇ ਘੁਰਾੜਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਬਹੁਤ ਸਾਰੇ ਮਰੀਜ਼ ਆ ਚੁੱਕੇ ਹਨ ਜਿਨ੍ਹਾਂ ਨੇ ਖੇਤ ਮਸ਼ੀਨ ਰਾਹੀਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਲਈ ਕੋਈ ਵੀ ਪੈਸਾ ਨਹੀਂ ਲਿਆ ਜਾ ਰਿਹਾ ਭਾਵ ਕਿ ਇਹ ਮੁਫ਼ਤ ਵਿਚ ਸੇਵਾ ਕੀਤੀ ਜਾ ਰਹੀ ਹੈ ।ਅੱਜਕੱਲ੍ਹ ਜਿਸ ਤਰੀਕੇ ਨਾਲ ਕੋਰੋਨਾ ਮਹਾਂਮਾਰੀ ਚੱਲ ਰਹੀ ਹੈ ਉਹ ਨੱਕ ਤੋਂ ਹੀ ਸ਼ੁਰੂ ਹੁੰਦੀ ਹੈ।ਇਸ ਲਈ ਸਾਨੂੰ ਆਪਣੀ ਨੱਕ ਦੀ ਇਨਫੈਕਸ਼ਨ ਨੂੰ ਜਲਦੀ ਤੋਂ ਜਲਦੀ ਦੂਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਕੋਰੋਨਾ ਵਰਗੀ ਭੈੜੀ ਬੀਮਾਰੀ ਦਾ ਸ਼ਿਕਾਰ ਨਾ ਹੋ ਸਕੇ

ਇਸ ਤੋਂ ਇਲਾਵਾ ਬੀ ਡਾਕਟਰ ਸਾਹਿਬਾਨ ਨੇ ਇਸ ਮਸ਼ੀਨ ਬਾਰੇ ਹੋਰ ਬਹੁਤ ਸਾਰੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਸਾਡੀ ਨੱਕ ਤੋਂ ਇਨਫੈਕਸ਼ਨ ਸ਼ੁਰੂ ਹੁੰਦੀ ਹੈ। ਫਿਰ ਉਹ ਸਾਡੀਆਂ ਅੱਖਾਂ ਅਤੇ ਦਿਮਾਗ ਤਕ ਫੈਲਦੀ ਹੈ ਅਤੇ ਸਾਡੇ ਪੂਰੇ ਸਰੀਰ ਨੂੰ ਪ੍ਰਭਾਵਿਤ ਕਰ ਦਿੰਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਅੱਜਕੱਲ੍ਹ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਫੈਕਟਰੀਆਂ ਦਾ ਧੂੰਆਂ ਅੱਜਕੱਲ੍ਹ ਬਹੁਤ ਆਤੰਕ ਮਚਾ ਰਿਹਾ ਹੈ। ਉਸ ਨਾਲ ਸਾਨੂੰ ਸਾਹ ਨਾਲ ਸਬੰਧਤ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਇਸ ਮਸ਼ੀਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *