ਚਮੜੀ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਪੱਕਾ ਅਤੇ ਘਰੇਲੂ ਇਲਾਜ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਜਾਂ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੇ ਸਰੀਰ ਨਾਲ ਜੁਡ਼ੇ ਹੁੰਦੇ ਹਨ ਅਤੇ ਤੁਹਾਨੂੰ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਦਾਗ, ਖਾਜ, ਖੁਜਲੀ ਦੀ ਸਮੱਸਿਆ ਹੋ ਜਾਂਦੀ ਹੈ ਕਿਉਂਕਿ ਕਈ ਵਾਰ ਲੋਕ ਆਪਣੇ ਕੰਮਕਾਜ ਵਿੱਚ ਇੰਨੇ ਵਿਅਸਤ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰਹਿੰਦਾ ਜਾਂ ਫਿਰ ਉਹ ਆਪਣੀ ਸਾਫ ਸਫਾਈ ਸਹੀ ਤਰੀਕੇ ਨਾਲ ਨਹੀਂ ਕਰਦੇ।ਜਿਸ ਕਾਰਨ ਕਿ ਉਨ੍ਹਾਂ ਨੂੰ ਇਹ ਸਮੱਸਿਆ ਤੋਂ ਗੁਜ਼ਰਨਾ ਪੈਂਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਚੀਜ਼ ਤੋਂ ਐਲਰਜੀ ਹੋ ਜਾਵੇ ਤਾਂ ਵੀ ਇਹ ਸਮੱਸਿਆ ਸਾਹਮਣੇ ਆਉਂਦੀ ਹੈ;

ਜੇਕਰ ਅਸੀਂ ਆਪਣੀਆਂ ਕੱਪੜਿਆਂ ਵਿੱਚੋਂ ਸਹੀ ਤਰੀਕੇ ਨਾਲ ਸਾਬਣ ਵਾਲੇ ਪਾਣੀ ਨੂੰ ਨਹੀਂ ਕੱਢਦੇ, ਉਸ ਸਮੇਂ ਵੀ ਇਸ ਸਮੱਸਿਆ ਸਾਹਮਣੇ ਆਉਂਦੀ ਹੈ ।ਸੋ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਘਰੇਲੂ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਦਾਦ ਖਾਜ ਖੁਜਲੀ ਵਾਲੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਦੱਸ ਦੇਈਏ ਕਿ ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਨੁਸਖੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ ਅਤੇ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਵੀ ਜ਼ਰੂਰਤ ਨਹੀਂ ਹੈ।

ਸੋ ਦੱਸਦਈਏ ਕਿ ਸਭ ਤੋਂ ਪਹਿਲਾਂ ਸਾਨੂੰ ਇੱਕ ਕੌਲੀ ਚਾਹੀਦੀ ਹੈ ਉਸ ਵਿਚ ਅੱਸੀ ਦੋ ਚਮਚ ਡਿਟੋਲ ਦੇ ਪਾ ਲਵਾਂਗੇ, ਉਸ ਤੋਂ ਬਾਅਦ ਅਸੀਂ ਇਸ ਡਿਟੋਲ ਵਿੱਚ ਇੱਕ ਟਿੱਕੀ ਕਪੂਰ ਦੀ ਪਾਵਾਂਗੇ ਅਤੇ ਚੰਗੀ ਤਰ੍ਹਾਂ ਦੋਨਾਂ ਨੂੰ ਮਿਕਸ ਕਰ ਲਵਾਂਗੇ। ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਅਸੀਂ ਉਸ ਜਗ੍ਹਾ ਤੇ ਲਗਾਵਾਂਗੇ,ਜਿੱਥੇ ਕਿ ਸਾਨੂੰ ਦਾਦ ਖਾਜ ਖੁਜਲੀ ਦੀ ਸਮੱਸਿਆ ਹੈ। ਸੋ ਰੂੰ ਦੀ ਸਹਾਇਤਾ ਨਾਲ ਤੁਸੀਂ ਇਸ ਮਿਸ਼ਰਣ ਨੂੰ ਅਾਪਣੇ ਪ੍ਰਭਾਵਿਤ ਹਿੱਸੇ ਤੇ ਲਗਾ ਸਕਦੇ ਹੋ ਅਤੇ ਕੁਝ ਹੀ ਦਿਨਾਂ ਵਿਚ ਤੁਹਾਨੂੰ ਫਰਕ ਨਜ਼ਰ ਆਉਣ ਲੱਗੇਗਾ।

ਭਾਵ ਕਿ ਤੁਹਾਡੀ ਦਾਦ ਖਾਜ ਖੁਜਲੀ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਇਸ ਮਿਸ਼ਰਣ ਨਾਲ ਲਗਾਉਣ ਤੇ ਜਲਣ ਹੁੰਦੀ ਹੈ ਤਾਂ ਤੁਸੀਂ ਇਸ ਵਿੱਚ ਨਾਰੀਅਲ ਦਾ ਤੇਲ ਵੀ ਮਿਲਾ ਸਕਦੇ ਹੋ।

Leave a Reply

Your email address will not be published. Required fields are marked *