ਰਿਫਾਇੰਡ ਤੇਲ ਖਾਣ ਵਾਲੇ ਜ਼ਰੂਰ ਵੇਖਣ ਇਹ ਵੀਡੀਓ ,ਵੇਖੋ ਕਿੰਨਾ ਨੁਕਸਾਨਦਾਇਕ ਹੈ ਰਿਫਾਈਂਡ ਤੇਲ

Uncategorized

ਦੋਸਤੋ ਸੀ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੇ ਲਈ ਬੇਹੱਦ ਜ਼ਰੂਰੀ ਹੁੰਦੀ ਹੈ, ਕਿਉਂਕਿ ਇਹ ਤੁਹਾਡੀ ਸਿਹਤ ਨਾਲ ਜੁੜੀ ਹੁੰਦੀ ਹੈ।ਭਾਵ ਕਿ ਤੁਹਾਨੂੰ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਘਰਾਂ ਦੀਆਂ ਰਸੋਈਆਂ ਵਿਚ ਵਰਤਿਆ ਜਾਣ ਵਾਲਾ ਰਿਫਾਇੰਡ ਤੇਲ ਸਾਡੇ ਸਰੀਰ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੂੰ ਪੈਦਾ ਕਰ ਸਕਦਾ ਹੈ। ਅੱਜਕੱਲ੍ਹ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਰਸੋਈ ਵਿਚ ਰਿਫਾਈਂਡ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਰਸੋਈਆਂ ਵਿੱਚੋਂ ਸਰ੍ਹੋਂ ਦੇ ਤੇਲ ਦੀ ਵਰਤੋਂ ਘਟਦੀ ਜਾ ਰਹੀ ਹੈ।

ਪਰ ਤੁਹਾਨੂੰ ਦੱਸ ਦਈਏ ਕਿ ਰਿਫਾਈਂਡ ਤੇਲ ਵਿੱਚ ਅਜਿਹੇ ਬਹੁਤ ਸਾਰੇ ਘਟਕ ਪਾਏ ਜਾਂਦੇ ਹਨ ਜੋ ਕਿ ਸਾਡੇ ਸਿਹਤ ਲਈ ਬੇਹੱਦ ਹਾਨੀਕਾਰਕ ਸਿੱਧ ਹੁੰਦੇ ਹਨ। ਅੱਜਕੱਲ੍ਹ ਲੋਕਾਂ ਨੂੰ ਹੱਡੀਆਂ ਦੀ ਕਮਜ਼ੋਰੀ ਦੀ ਸਮੱਸਿਆ ਆ ਰਹੀ ਹੈ, ਉਸ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਜ਼ਿਆਦਾਤਰ ਰਿਫਾਇੰਡ ਤੇਲ ਦਾ ਸੇਵਨ ਕਰਨ ਨਾਲ ਸਾਡੀਆਂ ਹੱਡੀਆਂ ਖੁਰਨ ਲੱਗਦੀਆਂ ਹਨ। ਜਿਸਤੋਂ ਬਾਅਦ ਕੇ ਸਾਨੂੰ ਹੱਡੀਆਂ ਸਬੰਧੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਰਿਫਾਈਂਡ ਤੇਲ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਦੱਸ ਦੇਈਏ ਕਿ ਜਦੋਂ ਰਿਫਾਇੰਡ ਤੇਲ ਤਿਆਰ ਕੀਤਾ ਜਾਂਦਾ ਹੈ

ਤਾਂ ਉਹ ਬਹੁਤ ਸਾਰੀਆਂ ਪ੍ਰਕਿਰਿਆਵਾਂ ਵਿੱਚੋਂ ਗੁਜ਼ਰ ਕੇ ਬਣਦਾ ਹੈ,ਜਿਸ ਨਾਲ ਕੇ ਤੇਲ ਦੇ ਸਾਰੇ ਪੋਸ਼ਕ ਤੱਤ ਮਰ ਜਾਂਦੇ ਹਨ ਅਤੇ ਉਹ ਸਿਰਫ਼ ਇੱਕ ਦਿਖਾਵੇ ਦਾ ਤੇਲ ਰਹਿ ਜਾਂਦਾ ਹੈ ਜੋ ਕਿ ਸਾਡੇ ਸਰੀਰ ਲਈ ਹਾਨੀਕਾਰਕ ਹੁੰਦਾ ਹੈ।ਕੁਝ ਲੋਕ ਇਸ ਤੇਲ ਨੂੰ ਇਸ ਲਈ ਖਰੀਦਣਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਰ੍ਹੋਂ ਦਾ ਤੇਲ ਜੇਕਰ ਉਹ ਖਰੀਦਣਗੇ ਤਾਂ ਉਸ ਵਿੱਚੋਂ ਗੰਧ ਆਵੇਗੀ, ਇਸ ਤੋਂ ਇਲਾਵਾ ਉਹ ਥੋੜ੍ਹਾ ਚਿਪਚਿਪਾ ਵੀ ਹੁੰਦਾ ਹੈ।

ਪਰ ਤੁਹਾਨੂੰ ਦੱਸ ਦਈਏ ਕਿ ਸਰ੍ਹੋਂ ਤੇਲ ਦਾ ਇਹ ਚਿਪਚਿਪਾ ਪਣ ਅਤੇ ਗੰਧ ਹੀ ਉਸ ਨੂੰ ਰਿਫਾਈਂਡ ਤੇਲ ਤੋਂ ਵਧੀਆ ਬਣਾਉਂਦਾ ਹੈ।ਸੋ ਜੇਕਰ ਤੁਸੀਂ ਕਹਾਣੀ ਦਾ ਕੱਢਿਆ ਹੋਇਆ ਸਰ੍ਹੋਂ ਦਾ ਸ਼ੁੱਧ ਤੇਲ ਵਰਤਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।

Leave a Reply

Your email address will not be published. Required fields are marked *