ਘਰੀਂ ਬਣਾ ਕੇ ਪੀਓ ਇਕ ਗਲਾਸ ,ਦੂਰ ਹੋ ਜਾਣਗੀਆਂ ਗਰਮੀਆਂ ਦੀਆਂ ਸਭ ਬੀਮਾਰੀਆਂ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਬੇਹੱਦ ਫਾਇਦੇਮੰਦ ਸਾਬਿਤ ਹੁੰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਆਲੇ ਦੁਆਲੇ ਕੁਝ ਅਜਿਹੀਅਾਂ ਜੜੀ ਬੂਟੀਆਂ ਹਮੇਸ਼ਾਂ ਹੀ ਮੌਜੂਦ ਰਹਿੰਦੀਆਂ ਹਨ, ਜੋ ਕਿ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੀਆਂ ਹਨ।ਇਨ੍ਹਾਂ ਵਿੱਚੋਂ ਇੱਕ ਪੁਦੀਨੇ ਦੀ ਬੂਟੀ ਹੈ ਜੋ ਕਿ ਸਾਡੇ ਸਰੀਰ ਨੂੰ ਠੰਡਕ ਪਹੁੰਚਾਉਣ ਵਿਚ ਬੇਹੱਦ ਫ਼ਾਇਦੇਮੰਦ ਸਾਬਿਤ ਹੁੰਦੀ ਹੈ। ਗਰਮੀ ਦੇ ਦਿਨਾਂ ਵਿੱਚ ਸਾਡੇ ਸਰੀਰ ਵਿੱਚ ਅਕਸਰ ਹੀ ਗਰਮੀ ਵਧਣ ਲੱਗਦੀ ਹੈ,ਜਿਸ ਕਰਕੇ ਸਾਨੂੰ ਪੇਟ ਨਾਲ ਸਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ

ਜਿਵੇਂ ਕਿ ਬਦਹਜ਼ਮੀ, ਖੱਟੇ ਡਕਾਰ ਆਉਣਾ, ਕਬਜ਼, ਗੈਸ ਬਣਨਾ ਆਦਿ।ਸੋ ਜੇਕਰ ਤੁਸੀਂ ਵੀ ਇਨ੍ਹਾਂ ਸਮੱਸਿਆਵਾਂ ਤੋਂ ਗੁਜ਼ਰ ਰਹੇ ਉਹ ਤਾਂ ਅੱਜ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕੋਗੇ। ਦੱਸ ਦਈਏ ਕਿ ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਸਾਡੀ ਰਸੋਈ ਵਿੱਚੋਂ ਮਿਲ ਜਾਂਦੀਆਂ ਹਨ । ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਦੋ ਛੋਟੇ ਟੁਕੜੇ ਗੁੜ ਦੇ ਰਾਤ ਦੇ ਸਮੇਂ ਵਿੱਚ ਭਿਓਂ ਕੇ ਰੱਖ ਦੇਵਾਂਗੇ ਅਤੇ ਸਵੇਰੇ ਇਸ ਨੁਸਖੇ ਨੌੰ ਅਸੀ ਤਿਆਰ ਕਰਾਂਗੇ।

ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਮਿਕਸੀ ਵਿੱਚ ਇੱਕ ਮੁੱਠੀ ਪੁਦੀਨੇ ਦੇ ਪੱਤਿਆਂ ਦੀ ਪਾ ਲਵੋ,ਉਸ ਵਿੱਚ ਜੋ ਗੁੜ ਤੁਸੀਂ ਰਾਤ ਦੇ ਸਮੇਂ ਭਿਉਂ ਕੇ ਰੱਖਿਆ ਸੀ, ਉਹ ਪਾ ਲਵੋ। ਨਾਲ ਹੀ ਸਵਾਲ ਦੇ ਅਨੁਸਾਰ ਕਾਲਾ ਨਮਕ ਪਾ ਦਿਓ।ਇਕ ਗਲਾਸ ਪਾਣੀ ਪਾ ਕੇ ਤੁਸੀਂ ਮਿਕਸੀ ਨੂੰ ਚਲਾ ਦਿਓ ਅਤੇ ਇਸ ਮਿਸ਼ਰਣ ਨੂੰ ਤਿਆਰ ਕਰ ਲਓ। ਸੋ ਇਸ ਤੋਂ ਬਾਅਦ ਇਹ ਨੁਸਖਾ ਤਿਆਰ ਹੋ ਜਾਵੇਗਾ।ਜਿਸ ਦਾ ਸੇਵਨ ਤੁਸੀਂ ਕਰ ਸਕਦੇ ਹੋ ਅਤੇ ਤੁਹਾਡੇ ਸਰੀਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਇਸ ਨੁਸਖੇ ਦਾ ਇਸਤੇਮਾਲ ਕਰਨ ਨਾਲ ਦੂਰ ਹੋ ਜਾਣਗੀਆਂ।

Leave a Reply

Your email address will not be published. Required fields are marked *