ਸਿਰਫ ਇਕ ਪੱਤਾ ਪੀਸ ਕੇ ਖਾ ਲਵੋ ,ਕਦੇ ਨਹੀਂ ਘਟਣਗੇ ਸੈੱਲ ਨਾ ਹੀ ਹੋਵੇਗਾ ਡੇਂਗੂ ਦਾ ਬੁਖਾਰ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਸਰੀਰ ਵਿੱਚ ਕੈਲੇਸਟਰੋਲ ਦੀ ਮਾਤਰਾ ਵਧ ਗਈ ਹੈ ਜਾਂ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਕਿਸ ਤਰੀਕੇ ਨਾਲ ਛੁਟਕਾਰਾ ਪਾ ਸਕਦੇ ਹੋ।ਨਾਲ ਹੀ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਡੇਂਗੂ ਮਲੇਰੀਆ ਦਾ ਬੁਖਾਰ ਹੋ ਰਿਹਾ ਹੈ,ਜਿਸ ਕਾਰਨ ਕਿ ਉਨ੍ਹਾਂ ਦੇ ਸੈੱਲ ਘਟ ਜਾਂਦੇ ਹਨ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੀ ਇਹ ਨੁਸਖਾ ਕਾਰਗਰ ਸਾਬਿਤ ਹੁੰਦਾ ਹੈ।

ਦਸ ਦਈਏ ਕਿ ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਨੂੰ ਤਿਆਰ ਕਰਨ ਲਈ ਸਾਨੂੰ ਸਿਰਫ਼ ਇਕ ਪਪੀਤੇ ਦੇ ਪਤੇ ਦੀ ਜ਼ਰੂਰਤ ਹੈ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਵੱਡਾ ਪਪੀਤੇ ਦਾ ਪੱਤਾ ਲਓ, ਉਸ ਨੂੰ ਨਮਕ ਵਾਲੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ।ਉਸ ਤੋਂ ਬਾਅਦ ਤੁਸੀਂ ਇਸ ਪੱਤੇ ਦੇ ਛੋਟੇ ਛੋਟੇ ਟੁਕੜੇ ਕਰ ਕੇ ਇਸ ਨੂੰ ਮਿਕਸੀ ਵਿੱਚ ਪਾ ਕੇ ਪੀਸ ਲਓ।ਮਿਕਸੀ ਵਿੱਚ ਪੀਸਣ ਸਮੇਂ ਤੁਸੀਂ ਇਸ ਬੱਚਾ ਥੋੜ੍ਹਾ ਜਿਹਾ ਪਾਣੀ ਮਿਲਾ ਲਓ ਤਾਂ ਜੋ ਇਹ ਪੇਸਟ ਜ਼ਿਆਦਾ ਗਾੜ੍ਹਾ ਨਾ ਹੋ ਜਾਵੇ।

ਉਸ ਤੋਂ ਬਾਅਦ ਤੁਸੀਂ ਅੱਗ ਉੱਤੇ ਪਤੀਲੇ ਵਿੱਚ ਦੋ ਗਲਾਸ ਪਾਣੀ ਦੇ ਪਾ ਕੇ ਰੱਖ ਦਿਓ ਅਤੇ ਇਸ ਪਾਣੀ ਵਿਚ ਤੁਸੀਂ ਪਪੀਤੇ ਦੇ ਪਤੇ ਤੋਂ ਤਿਆਰ ਕੀਤੇ ਹੋਏ ਪੇਸਟ ਨੂੰ ਮਿਲਾ ਦਿਓ ਅਤੇ ਉਸ ਪਾਣੀ ਨੂੰ ਉਦੋਂ ਤੱਕ ਉਬਾਲੋ, ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜਾਵੇ।ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ਪਾਣੀ ਨੂੰ ਤਿੰਨ ਦਿਨ ਲਗਾਤਾਰ ਵਰਤਣਾ ਹੈ। ਇਸ ਪਾਣੀ ਦਾ ਸੇਵਨ ਤੁਸੀਂ ਸਵੇਰੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਅਤੇ ਰਾਤ ਨੂੰ ਸੌਣ ਤੋਂ ਇੱਕ ਘੰਟਾ ਪਹਿਲਾਂ ਕਰਨਾ ਹੈ।

ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੇ ਘਟੇ ਹੋਏ ਸੈੱਲਾਂ ਦੀ ਸੰਖਿਆ ਪੂਰੀ ਹੋ ਜਾਵੇਗੀ।ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਛੇ ਦਿਨ ਕਰ ਸਕਦੇ ਹੋ।

Leave a Reply

Your email address will not be published. Required fields are marked *