ਘਰ ਬੈਠੇ ਤਿਆਰ ਕਰੋ ਜਲੀ ਹੋਈ ਚਮੜੀ ਨੂੰ ਠੀਕ ਕਰਨ ਲਈ ਇਹ ਕਰੀਮ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੇ ਲਈ ਬੇਹੱਦ ਫਾਇਦੇਮੰਦ ਸਾਬਿਤ ਹੁੰਦੇ ਹਨ ਕਿਉਂਕਿ ਇਹ ਤੁਹਾਡੀ ਸਿਹਤ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।ਅੱਜ ਅਸੀਂ ਜੋ ਨੁਸਖ਼ਾ ਲੈ ਕੇ ਆਏ ਹਾਂ ਉਸ ਦਾ ਇਸਤੇਮਾਲ ਅਸੀਂ ਆਪਣੀ ਜਲੀ ਹੋਈ ਚਮੜੀ ਨੂੰ ਠੀਕ ਕਰਨ ਲਈ ਕਰ ਸਕਦੇ ਹਾਂ।ਜਦੋਂ ਕਦੇ ਕਿਸੇ ਵਿਅਕਤੀ ਦੇ ਕਿਸੇ ਵੀ ਅੰਗ ਉੱਤੇ ਅੱਗ ਲੱਗ ਜਾਂਦੀ ਹੈ, ਉਸ ਤੋਂ ਬਾਅਦ ਉਸ ਜਗ੍ਹਾ ਉੱਤੇ ਬਹੁਤ ਜ਼ਿਆਦਾ ਛਾਲੇ ਹੋ ਜਾਂਦੇ ਹਨ ਇਸ ਤੋਂ ਇਲਾਵਾ ਉਸ ਜਗ੍ਹਾ ਉੱਤੇ ਦਾਗ਼ ਵੀ ਰਹਿ ਜਾਂਦੇ ਹਨ।

ਸੋ ਅੱਜ ਜੋ ਅਸੀਂ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੀ ਜਲੀ ਹੋਈ ਚਮੜੀ ਬਿਲਕੁਲ ਠੀਕ ਹੋ ਜਾਵੇਗੀ ਅਤੇ ਤੁਹਾਡੀ ਚਮੜੀ ਉੱਤੇ ਜ਼ਿਲ੍ਹੇ ਦੇ ਨਿਸ਼ਾਨ ਵੀ ਰਹਿਣ ਨਹੀਂ ਰਹਿਣਗੇ। ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਿਉਂਕਿ ਇਸ ਵਿੱਚ ਸਾਨੂੰ ਸਿਰਫ਼ ਦੋ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਸਾਨੂੰ ਆਸਾਨੀ ਨਾਲ ਬਾਜ਼ਾਰ ਚੋਂ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਇੱਕ ਕਿਲੋ ਕਲੀ ਭਾਵ ਚੂਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਨੁਸਖੇ ਵਿਚ ਅਸੀਂ ਤਿਲਾਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਇਸਤੇਮਾਲ ਕਰਾਂਗੇ।

ਇਸ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਕਿਲੋ ਕਲੀ ਨੂੰ ਪਾਣੀ ਵਿਚ ਭਿਉ ਦਵਾਂਗੇ। ਲਗਭਗ ਬਾਰਾਂ ਘੰਟੇ ਤਕ ਇਸ ਗਲੀ ਨੂੰ ਇਸੇ ਤਰੀਕੇ ਨਾਲ ਭਿੱਜਿਆ ਰਹਿਣ ਦੇਵਾਂਗੇ। ਜਦੋਂ ਇਸ ਉਪਰ ਪਾਣੀ ਨਿੱਤਰ ਕੇ ਆ ਜਾਵੇਗਾ ਤਾਂ ਉਸ ਪਾਣੀ ਨੂੰ ਅਸੀਂ ਇੱਕ ਬੋਤਲ ਵਿੱਚ ਕੱਢ ਲਵਾਂਗੇ। ਸੋ ਜਿੰਨਾ ਤੁਸੀਂ ਇੱਥੇ ਕਲੀ ਵਾਲਾ ਪਾਣੀ ਲਵੋਗੇ,ਉਨ੍ਹਾਂ ਹੀ ਤੁਸੀਂ ਇਸ ਵਿੱਚ ਨਾਰੀਅਲ ਦਾ ਤੇਲ ਜਾਂ ਤਿਲਾਂ ਦਾ ਤੇਲ ਮਿਲਾ ਦੇਵੋਗੇ ਅਤੇ

ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਹ ਨੁਸਖੇ ਇਸਤੇਮਾਲ ਕਰਨ ਲਈ ਤਿਆਰ ਹੋ ਜਾਵੇਗਾ।ਜਿੱਥੇ ਵੀ ਤੁਹਾਡੇ ਕਿਸੇ ਅੰਗ ਉੱਤੇ ਅੱਗ ਲੱਗੀ ਹੈ ਉਸ ਥਾਂ ਤੇ ਤੁਸੀਂ ਰੂੂੰ ਦੀ ਸਹਾਇਤਾ ਨਾਲ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

Leave a Reply

Your email address will not be published. Required fields are marked *