ਇਹ ਕੀ ਖਾਓ, ਨਿਗ੍ਹਾ ਹੋ ਜਾਵੇਗੀ ਬਹੁਤ ਜ਼ਿਆਦਾ ਤੇਜ਼,ਲੱਗੀ ਹੋਈ ਐਨਕ ਵੀ ਜਾਵੇਗੀ ਉੱਤਰ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਅੱਖਾਂ ਦੀ ਕਮਜ਼ੋਰੀ ਦੀ ਸਮੱਸਿਆ ਆ ਰਹੀ ਹੈ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਅੱਜਕੱਲ੍ਹ ਵਧੇ ਤਣਾਅ ਕਾਰਨ ਵੀ ਕੁਝ ਲੋਕਾਂ ਦੀ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਜਾਂਦੀ ਹੈ।ਇਸ ਤੋਂ ਇਲਾਵਾ ਕੁਝ ਲੋਕ ਲੰਬੇ ਸਮੇਂ ਲਈ ਕੰਪਿਊਟਰ ਜਾਂ ਲੈਪਟਾਪ ਉੱਤੇ ਕੰਮ ਕਰਦੇ ਹਨ ਜਿਸ ਕਾਰਨ ਕੇ ਉਨ੍ਹਾਂ ਦੀਆਂ ਅੱਖਾਂ ਇੱਕ ਥਾਂ ਤੇ ਸਥਿਰ ਰਹਿੰਦੀਆਂ ਹਨ, ਅਜਿਹਾ ਹੋਣ ਨਾਲ ਵੀ ਉਨ੍ਹਾਂ ਦੀ ਅੱਖਾਂ ਦੀ ਨਿਗ੍ਹਾ ਘਟ ਸਕਦੀ ਹੈ।ਜੇਕਰ ਅਸੀਂ ਕਿਸੇ ਹੋਰ ਦਾ ਵਰਤਿਆ ਹੋਇਆ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਉਂਦੇ ਹਾਂ ਤਾਂ ਇਸ ਨਾਲ ਵੀ ਸਾਡੀਆਂ ਅੱਖਾਂ ਦੀ ਇਨਫੈਕਸ਼ਨ ਹੋ ਜਾਂਦੀ ਹੈ।ਸਾਡੀਆਂ ਅੱਖਾਂ ਚ ਜਲਣ ਲੱਗਦੀਆਂ ਹਨ ਜਾਂ ਫਿਰ ਇਹ ਲਾਲ ਹੋ ਜਾਂਦੀਆਂ ਹਨ।

ਸੋ ਜੇਕਰ ਤੁਹਾਨੂੰ ਵੀ ਇਹ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਅੱਖਾਂ ਦੀ ਨਿਗ੍ਹਾ ਨੂੰ ਬਿਲਕੁਲ ਠੀਕ ਰੱਖ ਸਕਦੇ ਹੋ। ਸੋ ਜੇਕਰ ਤੁਹਾਡੇ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਗਈ ਹੈ ਤਾਂ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਫਤੇ ਵਿਚ ਦੋ ਵਾਰ ਆਪਣੇ ਪੈਰਾਂ ਦੇ ਤਲਿਆਂ ਉੱਤੇ ਸਰ੍ਹੋਂ ਦੇ ਸ਼ੁੱਧ ਤੇਲ ਨਾਲ ਮਾਲਿਸ਼ ਜ਼ਰੂਰ ਕਰੋ। ਇਸ ਤੋਂ ਇਲਾਵਾ ਤੁਸੀਂ ਇੱਥੇ ਗਾਂ ਦੇ ਸ਼ੁੱਧ ਦੇਸੀ ਘਿਓ ਦਾ ਇਸਤੇਮਾਲ ਵੀ ਕਰ ਸਕਦੇ ਹੋ,ਕਿਉਂਕਿ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਅਜਿਹਾ ਕਰੋਗੇ ਤਾਂ ਤੁਹਾਨੂੰ ਨੀਂਦ ਚੰਗੀ ਆਉਂਦੀ ਹੈ।ਜਦੋਂ ਸਾਨੂੰ ਨੀਂਦ ਪੂਰੀ ਚੰਗੇ ਤਰੀਕੇ ਨਾਲ ਆਉਂਦੀ ਹੈ ਤਾਂ ਉਸ ਨਾਲ ਸਾਡੀਆਂ ਅੱਖਾਂ ਤੰਦਰੁਸਤ ਰਹਿੰਦੀਆਂ ਹਨ।

ਇਸ ਤੋਂ ਇਲਾਵਾ ਜੇਕਰ ਤੁਹਾਡੇ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਗਈ ਹੈ ਤਾਂ ਤੁਸੀਂ ਔਲੇ ਦਾ ਇਸਤੇਮਾਲ ਕਰ ਸਕਦੇ ਹੋ।ਔਲੇ ਦਾ ਇਸਤੇਮਾਲ ਤੁਸੀਂ ਕਿਸੇ ਵੀ ਰੂਪ ਵਿੱਚ ਕਰ ਸਕਦੇ ਹੋ ਜਿਵੇਂ ਕਿ ਔਲੇ ਦਾ ਆਚਾਰ,ਔਲੇ ਦਾ ਮੁਰੱਬਾ, ਔਲੇ ਦੀ ਕੈਂਡੀ ਆਦਿ।ਕਿਉਂਕਿ ਓਹਲੇ ਵਿਚ ਅਜਿਹੇ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਕਿ ਸਾਡੀਆਂ ਅੱਖਾਂ ਲਈ ਬੇਹੱਦ ਫਾਇਦੇਮੰਦ ਮੰਨੇ ਜਾਂਦੇ ਹਨ। ਨਾਲ ਹੀ ਜੇਕਰ ਤੁਸੀਂ ਬਦਾਮ, ਮਿਸਰੀ ਅਤੇ ਸੌਂਫ ਦੇ ਮਿਸ਼ਰਣ ਦਾ ਸੇਵਨ ਕਰਦੇ ਹੋ ਤਾਂ ਅਜਿਹਾ ਕਰਨ ਨਾਲ ਵੀ ਤੁਹਾਡੇ ਅੱਖਾਂ ਦੀ ਨਿਗ੍ਹਾ ਤੰਦਰੁਸਤ ਰਹਿ ਸਕਦੀ ਹੈ।

Leave a Reply

Your email address will not be published. Required fields are marked *