ਖਾਊ ਸਿਰਫ ਚਾਰ ਪੱਤੇ ,ਕਦੇ ਵੀ ਨਹੀਂ ਹੋਵੇਗੀ ਦੰਦਾਂ ਦੀ ਕੋਈ ਵੀ ਬੀਮਾਰੀ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਜਾਂ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੇ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਹ ਤੁਹਾਡੀ ਸਿਹਤ ਨਾਲ ਜੁੜੀ ਹੋਈ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ।ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਪੌਦੇ ਦੇ ਪੱਤਿਆਂ ਦਾ ਸੇਵਨ ਕਰਨ ਤੋਂ ਬਾਅਦ ਅਸੀਂ ਦੰਦਾਂ ਨਾਲ ਜੁੜੀ ਹੋਈ ਕਿਸੇ ਵੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੁਦਰਤ ਨੇ ਸਾਨੂੰ ਬਹੁਤ ਸਾਰੇ ਅਜਿਹੇ ਪੇੜ ਪੌਦੇ ਜੜ੍ਹੀ ਬੂਟੀਆਂ ਦਿੱਤੀਆਂ ਹਨ ਜੋ ਕਿ ਸਾਡੇ ਸਰੀਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੀ ਤਾਕਤ ਰੱਖਦੀਆਂ ਹਨ।

ਪਰ ਜਦੋਂ ਸਾਨੂੰ ਇਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਤਾਂ ਉਸ ਸਮੇਂ ਅਸੀਂ ਇਨ੍ਹਾਂ ਦਾ ਲਾਭ ਨਹੀਂ ਉਠਾ ਪਾਉਂਦੇ। ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੁੱਠਕੰਡਾ ਨਾਂ ਦੇ ਇੱਕ ਪੌਦੇ ਦੇ ਸਾਡੇ ਸਰੀਰ ਲਈ ਕਿਹੜੇ ਕਿਹੜੇ ਫਾਇਦੇ ਹੋ ਸਕਦੇ ਹਨ ਪੁੱਠਕੰਡੇ ਨੂੰ ਹੋਰ ਵੀ ਬਹੁਤ ਸਾਰੇ ਨਾਵਾਂ ਤੋਂ ਜਾਣਿਆ ਜਾਂਦਾ ਹੈ।ਇਸ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਦੀ ਕਿਸੇ ਵੀ ਪ੍ਰਕਾਰ ਦੀ ਇਨਫੈਕਸ਼ਨ ਨੂੰ ਦੂਰ ਕਰ ਸਕਦੇ ਹਨ। ਸੋ ਜ਼ਿਆਦਾਤਰ ਇਹ ਦੰਦਾਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ।ਸੋ ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੇ ਦੰਦਾਂ ਨੂੰ ਮਜ਼ਬੂਤ ਬਣਾ ਸਕਦੇ ਹੋ।

ਸੋ ਜੇਕਰ ਤੁਹਾਡੇ ਦੰਦਾਂ ਵਿੱਚੋਂ ਖ਼ੂਨ ਜਾਂ ਮਸੂੜਿਆਂ ਚੋਂ ਖ਼ੂਨ ਆਉਂਦਾ ਹੈ ਤਾਂ ਤੁਸੀ ਪੁੱਠਕੰਡੇ ਦੇ ਦੋ ਜਾਂ ਤਿੰਨ ਪੱਤਿਆਂ ਨੂੰ ਲੈ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਵੋ। ਉਸ ਤੋਂ ਬਾਅਦ ਮੂੰਹ ਵਿਚ ਰੱਖ ਕੇ ਚੰਗੀ ਤਰ੍ਹਾਂ ਚਬਾ ਲਓ।ਪਰ ਇਹਨਾਂ ਨੂੰ ਤੁਸੀਂ ਆਪਣੇ ਅੰਦਰ ਨਹੀਂ ਲੈ ਕੇ ਜਾਣਾ।ਭਾਵ ਕਿ ਜਦੋਂ ਇਹ ਬਰੀਕ ਹੋ ਜਾਣ ਉਸ ਸਮੇਂ ਤੁਸੀਂ ਆਪਣੀ ਉਂਗਲ ਨਾਲ ਇਹ ਬਰੀਕ ਹੋਏ ਪੱਤੇ ਆਪਣੇ ਮਸੂੜ੍ਹਿਆਂ ਅਤੇ ਦੰਦਾਂ ਉੱਤੇ ਮਲੋ।ਇਸ ਤੋਂ ਇਲਾਵਾ ਤੁਸੀਂ ਪੁੱਠਕੰਡੇ ਦੀ ਜੜ੍ਹ ਨੂੰ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਉਸ ਦੀ ਦਾਤਣ ਵੀ ਕਰ ਸਕਦੇ ਹੋ।

Leave a Reply

Your email address will not be published. Required fields are marked *