ਆਚਾਰ ਦੇ ਸ਼ੌਕੀਨ ਲੋਕਾਂ ਲਈ ਜਰੂਰੀ ਜਾਣਕਾਰੀ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੇ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਹ ਤੁਹਾਨੂੰ ਤੁਹਾਡੇ ਸਰੀਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ। ਅੱਜ ਅਸੀਂ ਗੱਲ ਕਰਾਂਗੇ ਆਚਾਰ ਬਾਰੇ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਅਸੀਂ ਬਹੁਤ ਸਾਰੇ ਆਚਾਰ ਬਣਾ ਸਕਦੇ ਹਾਂ ਜਿਵੇਂ ਕਿ ਅੰਬ,ਗੋਭੀ, ਗਾਜਰ,ਅਦਰਕ, ਔਲੇ, ਨਿੰਬੂ ਆਦਿ।ਪਰ ਇਨ੍ਹਾਂ ਵਿੱਚੋਂ ਕੁਝ ਆਚਾਰ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਧੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਕੇ ਅੰਬ,ਔਲੇ ਅਤੇ ਨਿੰਬੂ ਦੇ ਆਚਾਰ ਸਭ ਤੋਂ ਜ਼ਿਆਦਾ ਮਸ਼ਹੂਰ ਮੰਨੇ ਜਾਂਦੇ ਹਨ। ਜ਼ਿਆਦਾਤਰ ਲੋਕ ਅੰਬ ਦਾ ਅਚਾਰ ਖਾਣਾ ਜ਼ਿਆਦਾ ਪਸੰਦ ਕਰਦੇ ਹਨ।

ਦੱਸ ਦੇਈਏ ਅੰਬ ਦੇ ਆਚਾਰ ਵਿੱਚ ਕੁਝ ਅਜਿਹੇ ਪੋਸ਼ਕ ਤੱਤ ਵੀ ਹੁੰਦੇ ਹਨ ਜੋ ਕਿ ਸਾਡੇ ਸਰੀਰ ਦੀ ਇਨਫੈਕਸ਼ਨ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ,ਪਰ ਜਿਹੜੇ ਲੋਕ ਦਿਲ ਨਾਲ ਸੰਬੰਧਿਤ ਬੀਮਾਰੀਆਂ ਤੋਂ ਪੀਡ਼ਤ ਹੁੰਦੇ ਹਨ ਉਨ੍ਹਾਂ ਨੂੰ ਅੰਬ ਦੇ ਚਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਇਸ ਵਿਚ ਤੇਲ ਦੀ ਬਹੁਤ ਸਾਰੀ ਮਾਤਰਾ ਹੁੰਦੀ ਹੈ ਜੋ ਕਿ ਸਾਡੇ ਸਰੀਰ ਵਿਚ ਬੁਰੇ ਕੋਲੈਸਟਰੋਲ ਨੂੰ ਵਧਾ ਸਕਦੀ ਹੈ। ਸੋ ਜੇਕਰ ਤੁਸੀਂ ਰੋਜ਼ਾਨਾ ਆਚਾਰ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।

ਇਸ ਲਈ ਸਾਨੂੰ ਆਚਾਰ ਦੀ ਬਹੁਤ ਘੱਟ ਮਾਤਰਾ ਵਰਤਣੀ ਚਾਹੀਦੀ ਹੈ ਇਸ ਤੋਂ ਇਲਾਵਾ ਲਗਾਤਾਰ ਹਜ਼ਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ।ਪਰ ਜੇਕਰ ਅਸੀਂ ਆਚਾਰ ਦਾ ਸੀਮਤ ਮਾਤਰਾ ਵਿਚ ਸੇਵਨ ਕਰਦੇ ਹਾਂ ਤਾਂ ਇਹ ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ ਕਿਉਂਕਿ ਆਚਾਰ ਸਾਡੀ ਭੁੱਖ ਵਧਾਉਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ।ਜਿਹੜੇ ਲੋਕ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹਨ,ਉਹ ਅਚਾਰ ਦਾ ਸੇਵਨ ਕਰ ਸਕਦੇ ਹਨ ਕਿਉਂਕਿ ਇਸ ਨਾਲ ਸਾਡੀ ਪਾਚਨ ਕਿਰਿਆ ਮਜ਼ਬੂਤ ਹੋ ਜਾਂਦੀ ਹੈ ਅਤੇ

ਸਾਡੇ ਖਾਣੇ ਦਾ ਸਵਾਦ ਵੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਵੀ ਅੰਬ ਦੇ ਆਚਾਰ ਦਾ ਸੇਵਨ ਕਰਦੀਆਂ ਹਨ ਜੋ ਕਿ ਉਨ੍ਹਾਂ ਦੇ ਲਈ ਫਾਇਦੇਮੰਦ ਹੁੰਦਾ ਹੈ।

Leave a Reply

Your email address will not be published. Required fields are marked *