ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਲਗਾਓ ਇਹ ਚੀਜ਼ ਚਿੱਟੇ ਵਾਲ ਹੋ ਜਾਣਗੇ ਸਦਾ ਲਈ ਕਾਲੇ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ,ਕਿਉਂਕਿ ਇਹ ਤੁਹਾਡੇ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਵਾਲ ਝੜਦੇ ਹਨ ਜਾਂ ਸਫੇਦ ਹੋ ਰਹੇ ਹਨ ਤਾਂ ਤੁਸੀਂ ਇਸ ਸਮੱਸਿਆ ਤੋਂ ਘਰੇਲੂ ਨੁਸਖੇ ਦੀ ਸਹਾਇਤਾ ਨਾਲ ਕਿਸ ਤਰੀਕੇ ਨਾਲ ਛੁਟਕਾਰਾ ਪਾ ਸਕਦੇ ਹੋ। ਜਿਵੇਂ ਕਿ ਅੱਜਕੱਲ੍ਹ ਲੋਕਾਂ ਵਿੱਚ ਤਣਾਅ ਵਧਦਾ ਜਾ ਰਿਹਾ ਹੈ, ਜਿਸ ਕਾਰਨ ਕੇ ਉਮਰ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਦੇ ਵਾਲ ਜਲਦੀ ਹੀ ਸਫੈਦ ਹੋਣ ਲੱਗਦੇ ਹਨ ਅਤੇ ਝੜਨ ਵੀ ਲੱਗਦੇ ਹਨ।

ਸੋ ਜੇਕਰ ਤੁਹਾਡੇ ਸਾਹਮਣੇ ਵੀ ਇਹ ਸਮੱਸਿਆ ਆ ਰਹੀ ਹੈ ਤਾਂ ਜੋ ਨੁਸਖਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦਾ ਇਸਤੇਮਾਲ ਕਰੋ ਅਤੇ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾਓ। ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਸਰ੍ਹੋਂ ਦੇ ਤੇਲ ਦੀ ਜ਼ਰੂਰਤ ਹੋਵੇਗੀ। ਸੋ ਇਸ ਲਈ ਇਕ ਲੋਹੇ ਦੀ ਕੜਾਹੀ ਲੈ ਕੇ ਉਸ ਵਿੱਚ ਇੱਕ ਕੱਪ ਸਰ੍ਹੋਂ ਦਾ ਤੇਲ ਪਾਓ।ਨਾਲ ਹੀ ਇੱਕ ਚਮਚ ਮਹਿੰਦੀ ਅਤੇ ਇੱਕ ਚਮਚ ਕਲੌਂਜੀ ਦਾ ਪਾਊਡਰ ਪਾ ਦਿਓ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਅੱਗ ਉੱਤੇ ਰੱਖ ਕੇ ਪੰਜ ਸੱਤ ਮਿੰਟ ਲਈ ਪਕਾਓ।

ਉਸ ਤੋਂ ਬਾਅਦ ਦੋ ਤਿੰਨ ਘੰਟਿਆਂ ਲਈ ਅੱਗ ਤੋਂ ਉਤਾਰ ਕੇ ਇੰਜ ਹੀ ਛੱਡ ਦਿਓ ਤਾਂ ਜੋ ਇਹ ਠੰਢਾ ਹੋ ਸਕੇ। ਉਸ ਤੋਂ ਬਾਅਦ ਇਸ ਤੇਲ ਦੀ ਮਸਾਜ ਤੁਸੀਂ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਕਰੋ ਕੁਝ ਸਮਾਂ ਰੱਖਣ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਕਿਸੇ ਵੀ ਸ਼ੈਂਪੂ ਨਾਲ ਧੋ ਸਕਦੇ ਹੋ।ਅਜਿਹਾ ਕਰਨ ਤੋਂ ਬਾਅਦ ਤੁਹਾਡੇ ਵਾਲਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।ਨਾਲ ਹੀ ਤੁਹਾਡੇ ਚਿੱਟੇ ਵਾਲ ਕਾਲੇ ਹੋਣ ਲੱਗਣਗੇ ਦੱਸ ਦਈਏ ਕਿ ਇਸ ਨੁਸਖੇ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ,

ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਹੀ ਕੁਦਰਤੀ ਹਨ। ਇਸ ਵਿੱਚ ਕੋਈ ਵੀ ਕੈਮੀਕਲ ਨਹੀਂ ਹੁੰਦਾ ਇਸ ਲਈ ਉਸ ਦਾ ਸਾਡੇ ਬਾਲਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ।

Leave a Reply

Your email address will not be published. Required fields are marked *