ਦੇਸੀ ਸਰਵਤ ਦਾ ਪਿਓ ਇੱਕ ਗਲਾਸ,ਗਰਮੀਆਂ ਦੀ ਕੋਈ ਬਿਮਾਰੀ ਨਹੀਂ ਲੱਗੇਗੀ ਨੇਡ਼ੇ

Uncategorized

ਗਰਮੀਆਂ ਦੇ ਵਿੱਚ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਲੂ ਲੱਗ ਜਾਂਦੀ ਹੈ,ਜਿਸ ਤੋਂ ਬਾਅਦ ਕੀ ਉਨ੍ਹਾਂ ਦੇ ਸਰੀਰ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਹਨ।ਭਾਵ ਕਿ ਉਹ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਅਕਸਰ ਹੀ ਜਦੋਂ ਕਿਸੇ ਨੂੰ ਲੂ ਲੱਗ ਜਾਂਦੀ ਹੈ ਤਾਂ ਉਨ੍ਹਾਂ ਨੂੰ ਤਾਂ ਉਨ੍ਹਾਂ ਨੂੰ ਦਸਤ ਲੱਗ ਜਾਂਦੇ ਹਨ ਜਾਂ ਉਲਟੀਆਂ ਆਉਂਦੀਆਂ ਹਨ। ਜੇਕਰ ਅਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਐਲੋਪੈਥੀ ਦਵਾਈਆਂ ਦਾ ਇਸਤੇਮਾਲ ਕਰਦੇ ਹਾਂ ਤਾਂ ਕੁਝ ਸਮੇਂ ਲਈ ਸਾਡੀ ਸਮੱਸਿਆ ਹੱਲ ਹੋ ਸਕਦੀ ਹੈ।ਪਰ ਇਹ ਦਵਾਈਆਂ ਸਾਡੇ ਸਰੀਰ ਲਈ ਹਾਨੀਕਾਰਕ ਹੋ ਸਕਦੀਆਂ ਹਨ ਕਿਉਂਕਿ ਇਨ੍ਹਾਂ ਦਵਾਈਆਂ ਵਿੱਚ ਬਹੁਤ ਸਾਰੇ ਅਜਿਹੇ ਕੈਮੀਕਲ ਹੁੰਦੇ ਹਨ,ਜੋ ਕਿ ਸਾਡੇ ਸਰੀਰ ਨਾਲ ਸੰਬੰਧਿਤ ਹੋਰਨਾਂ ਬਿਮਾਰੀਆਂ ਨੂੰ ਵੀ ਜਨਮ ਦੇ ਸਕਦੀਆਂ ਹਨ।.

ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਨੂੰ ਲੂ ਲੱਗਣ ਵਰਗੀ ਕੋਈ ਵੀ ਸਮੱਸਿਆ ਹੋ ਗਈ ਹੈ ਤਾਂ ਉਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ। ਸੋ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਸੀਂ ਇੱਕ ਘਰੇਲੂ ਨੁਸਖੇ ਦਾ ਇਸਤੇਮਾਲ ਕਰਾਂਗੇ, ਜਿਸਦਾ ਕਿ ਸਾਡੇ ਸਰੀਰ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ। ਇਸ ਨੁਸਖੇ ਨੂੰ ਤਿਆਰ ਕਰਨਾ ਵੀ ਬੇਹੱਦ ਆਸਾਨ ਹੈ। ਦਸ ਦਈਏ ਕਿ ਜੇਕਰ ਅਸੀਂ ਸੱਤੂ ਦੇ ਸ਼ਰਬਤ ਦਾ ਸੇਵਨ ਕਰਦੇ ਹਾਂ ਤਾਂ ਅਸੀਂ ਆਪਣੇ ਸਰੀਰ ਦਾ ਗਰਮੀ ਤੋਂ ਬਚਾਅ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸੱਤੂ ਦੇ ਸ਼ਰਬਤ ਵਿੱਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ ਜਿਸ ਨਾਲ ਸਾਡੇ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਇਸ ਤੋਂ ਇਲਾਵਾ ਸਾਡਾ ਖੂਨ ਗਾੜ੍ਹਾ ਨਹੀਂ ਹੁੰਦਾ।

ਨਾਲ ਇਸ ਵਿੱਚ ਫਾਈਬਰ ਦੀ ਮਾਤਰਾ ਵੀ ਪਾਈ ਜਾਂਦੀ ਹੈ ਜੋ ਕਿ ਸਾਡੀ ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਇਸ ਤੋਂ ਇਲਾਵਾ ਪੇਟ ਨਾਲ ਸਬੰਧਿਤ ਬਹੁਤ ਸਾਰੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਤਾਕਤ ਰੱਖਦਾ ਹੈ। ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਖੁੱਲ੍ਹਾ ਭਾਂਡਾ ਲਵਾਂਗੇ, ਉਸ ਵਿੱਚ ਅਸੀਂ ਚਾਰ ਚਮਚ ਸੱਤੂ ਦੇ ਪਾਊਡਰ ਦੇ ਪਾ ਲਵਾਂਗੇ। ਉਸ ਤੋਂ ਬਾਅਦ ਇਸ ਵਿੱਚ ਇੱਕ ਗਲਾਸ ਪਾਣੀ ਪਾਉਣ ਤੋਂ ਬਾਅਦ ਭੁੰਨਿਆ ਹੋਇਆ ਜੀਰਾ ਸਵਾਦ ਅਨੁਸਾਰ ਅਤੇ ਕਾਲਾ ਨਮਕ ਸੁਆਦ ਅਨੁਸਾਰ ਪਾ ਲਵਾਂਗੇ।ਬਾਅਦ ਵਿੱਚ ਅਸੀਂ ਉਸ ਵਿੱਚ ਕੱਟਿਆ ਹੋਇਆ ਧਨੀਆ ਅਤੇ ਅੱਧਾ ਨਿੰਬੂ ਨਿਚੋੜ ਲਵਾਂਗੇ।

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਅਸੀਂ ਇਸ ਵਿੱਚ ਦੋ ਗਲਾਸ ਪਾਣੀ ਦੇ ਹੋਰ ਪਾ ਦਿਆਂਗੇ।ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਦੇ ਸੱਤੂ ਦਾ ਸ਼ਰਬਤ ਤਿਆਰ ਹੋ ਜਾਵੇਗਾ ਅਤੇ ਅਸੀ ਇਸ ਦਾ ਸੇਵਨ ਕਰ ਸਕਦੇ ਹਾਂ।

Leave a Reply

Your email address will not be published. Required fields are marked *