ਸਵੇਰੇ ਸਵੇਰੇ ਉੱਠਦੇ ਸਾਰ ਹੀ ਕਰੋ ਇਹ ਤਿੰਨ ਕੰਮ ਦਿਨਾਂ ਵਿੱਚ ਹੀ ਘਟ ਜਾਵੇਗਾ ਵਜ਼ਨ

Uncategorized

ਅੱਜਕੱਲ੍ਹ ਲੋਕਾਂ ਦਾ ਖਾਣਾ ਪੀਣਾ ਬਹੁਤ ਜ਼ਿਆਦਾ ਗ਼ਲਤ ਹੋ ਚੁੱਕਿਆ ਹੈ, ਬਹੁਤ ਜ਼ਿਆਦਾ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਜਦੋਂ ਸਰੀਰ ਵਿੱਚ ਆਉਂਦਾ ਹੈ ਤਾਂ ਨਾਲ ਬਹੁਤ ਸਾਰੀਆਂ ਬੀਮਾਰੀਆਂ ਨੂੰ ਵੀ ਲੈ ਕੇ ਆਉਂਦਾ ਹੈ ਕਿਉਂਕਿ ਇਸ ਨਾਲ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਵਿੱਚ ਵਿਘਨ ਪੈਂਦਾ ਹੈ ਅਤੇ ਸਾਡੇ ਸਰੀਰ ਵਿਚ ਬਲੱਡ ਸਰਕੁਲੇਸ਼ਨ ਵੀ ਪ੍ਰਭਾਵਿਤ ਹੁੰਦਾ ਹੈ। ਸੋ ਜੇਕਰ ਤੁਹਾਡਾ ਵੀ ਮੋਟਾਪਾ ਘਟਣ ਦਾ ਨਾਮ ਨਹੀਂ ਲੈ ਰਿਹਾ ਅਤੇ ਤੁਸੀਂ ਬਹੁਤ ਸਾਰੀਆਂ ਦਵਾਈਆਂ ਦਾ ਇਸਤੇਮਾਲ ਵੀ ਕਰ ਚੁੱਕੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਆਦਤਾਂ ਦੱਸਾਂਗੇ ਜੋ ਕਿ ਜੇਕਰ ਤੁਸੀਂ ਸੁਧਾਰ ਲੈਂਦੇ ਹੋ ਤਾਂ ਤੁਸੀਂ ਆਪਣੇ ਮੋਟਾਪੇ ਨੂੰ ਕਾਬੂ ਵਿਚ ਕਰ ਸਕਦੇ ਹੋ।

ਕਿਉਂਕਿ ਜੇਕਰ ਅਸੀਂ ਲਗਾਤਾਰ ਦਵਾਈਆਂ ਦਾ ਹੀ ਸੇਵਨ ਕਰਨ ਨਾਲ ਆਪਣੇ ਮੋਟਾਪੇ ਨੂੰ ਘਟਾਉਣਾ ਚਾਹੀਏ ਤਾਂ ਅਜਿਹਾ ਸੰਭਵ ਨਹੀਂ ਹੈ।ਜਦੋਂ ਅਸੀਂ ਇਨ੍ਹਾਂ ਦਵਾਈਆਂ ਨੂੰ ਛੱਡਦੇ ਹਾਂ ਤਾਂ ਦੁੱਗਣੀ ਤੇਜ਼ੀ ਨਾਲ ਸਾਡਾ ਮੋਟਾਪਾ ਵਧਣ ਲੱਗਦਾ ਹੈ।ਸੋ ਮੋਟਾਪੇ ਨੂੰ ਘੱਟ ਕਰਨ ਦਾ ਇੱਕੋ ਇੱਕ ਰਸਤਾ ਹੈ ਕਿ ਜੇਕਰ ਅਸੀਂ ਆਪਣੀਆਂ ਆਦਤਾਂ ਨੂੰ ਸੁਧਾਰ ਲਈਏ ਤਾਂ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ।ਸੋ ਸਭ ਤੋਂ ਪਹਿਲਾਂ ਜ਼ਿਆਦਾਤਰ ਲੋਕ ਸਵੇਰੇ ਉੱਠ ਕੇ ਚਾਹ ਪੀਂਦੇ ਹਨ ਜੋਕਿ ਉਨ੍ਹਾਂ ਦੇ ਮੋਟਾਪੇ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ।

ਸੋ ਜੇਕਰ ਤੁਸੀਂ ਚਾਹ ਦੀ ਜਗ੍ਹਾ ਤੇ ਸਵੇਰੇ ਦੋ ਗਿਲਾਸ ਗਰਮ ਪਾਣੀ ਦੇ ਪੀਂਦੇ ਹੋ ਤਾਂ ਇਸ ਨਾਲ ਤੁਸੀਂ ਆਪਣੇ ਮੋਟਾਪੇ ਨੂੰ ਘੱਟ ਕਰ ਸਕਦੇ ਹੋ।ਇਸ ਤੋਂ ਇਲਾਵਾ ਸਵੇਰ ਦੇ ਸਮੇਂ ਘੱਟ ਤੋਂ ਘੱਟ ਅੱਧੇ ਘੰਟੇ ਲਈ ਤੁਸੀਂ ਸੈਰ ਲਈ ਜ਼ਰੂਰ ਜਾਵੋ।ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਜੇਕਰ ਤੁਸੀਂ ਇਕ ਪੌਸ਼ਟਿਕ ਆਹਾਰ ਖਾਂਦੇ ਹੋ ਤਾਂ ਇਸ ਨਾਲ ਮੋਟਾਪੇ ਨੂੰ ਬੜੀ ਜਲਦੀ ਘੱਟ ਕੀਤਾ ਜਾ ਸਕਦਾ ਹੈ।ਕਿਉਂਕਿ ਅੱਜਕੱਲ੍ਹ ਲੋਕ ਫਾਸਟ ਫੂਡ, ਤਲਿਆ ਹੋਇਆ ਭੋਜਨ, ਕੋਲਡ ਡਰਿੰਕਸ ਚਾਹ,ਕੌਫੀ ਆਦਿ ਦਾ ਸੇਵਨ ਬਹੁਤ ਜ਼ਿਆਦਾ ਕਰਦੇ ਹਨ।

ਜਿਸ ਕਾਰਨ ਉਹ ਮੋਟਾਪੇ ਦਾ ਸ਼ਿਕਾਰ ਹੁੰਦੇ ਹਨਸੋ ਜੇਕਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਫਲ ਸਬਜ਼ੀਆਂ ਜ਼ਿਆਦਾ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਮੋਟਾਪਾ ਘਟ ਸਕਦਾ ਹੈ।

Leave a Reply

Your email address will not be published. Required fields are marked *