ਦੁੱਧ ਪੀਣ ਦਾ ਸਹੀ ਤਰੀਕਾ, ਕਦੋਂ, ਕਿਵੇਂ ਅਤੇ ਕਿੰਨਾ ਪੀਣਾ ਚਾਹੀਦਾ ਹੈ ਦੁੱਧ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਉੱਠਦਾ ਹੈ ਕਿ ਉਨ੍ਹਾਂ ਨੂੰ ਦੁੱਧ ਪੀਣਾ ਚਾਹੀਦਾ ਹੈ ਜਾਂ ਨਹੀਂ।ਕਿਉਂਕਿ ਬਹੁਤ ਸਾਰੇ ਮਾਹਿਰਾਂ ਵੱਲੋਂ ਕੁਝ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ, ਇਸ ਨਾਲ ਉਨ੍ਹਾਂ ਦੇ ਸਰੀਰ ਵਿੱਚ ਗੜਬੜੀ ਹੋ ਸਕਦੀ ਹੈ।ਪਰ ਤੁਹਾਨੂੰ ਦੱਸ ਦਈਏ ਕਿ ਦੁੱਧ ਪੀਣ ਦੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫ਼ਾਇਦੇ ਹੁੰਦੇ ਹਨ। ਪਰ ਜੇਕਰ ਅਸੀਂ ਇਸ ਨੂੰ ਸਹੀ ਤਰੀਕੇ ਅਤੇ ਸਹੀ ਸਮੇਂ ਉੱਤੇ ਪੀ ਲਈਏ।

ਦੱਸਦਈਏ ਕਿ ਦੁੱਧ ਪੀਣ ਦਾ ਸਹੀ ਸਮਾਂ ਰਾਤ ਦਾ ਹੁੰਦਾ ਹੈ ਜੇਕਰ ਅਸੀਂ ਰਾਤ ਦਾ ਖਾਣਾ ਖਾਣ ਤੋਂ ਲਗਪਗ ਇਕ ਘੰਟਾ ਬਾਅਦ ਦੁੱਧ ਪੀਂਦੇ ਹਾਂ ਤਾਂ ਇਸ ਦਾ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫ਼ਾਇਦਾ ਪਹੁੰਚਦਾ ਹੈ। ਪਰ ਜੇਕਰ ਅਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਦੁੱਧ ਪੀ ਲਈਏ ਤਾਂ ਇਸ ਨਾਲ ਸਾਡੇ ਸਰੀਰ ਦੀ ਪਾਚਨ ਕਿਰਿਆ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਕਿਉਂਕਿ ਅਜੇ ਸਾਡਾ ਖਾਣਾ ਬਚਿਆ ਨਹੀਂ ਹੁੰਦਾ ਅਤੇ ਉਸ ਤੋਂ ਤੁਰੰਤ ਬਾਅਦ ਅਸੀਂ ਦੁੱਧ ਪੀ ਲੈਂਦੇ ਹਾਂ, ਜਿਸ ਕਾਰਨ ਕੇ ਸਾਡੀ ਪਾਚਣ ਕਿਰਿਆ ਖਰਾਬ ਹੋ ਸਕਦੀ ਹੈ।ਦੱਸ ਦਈਏ ਕਿ ਦੁੱਧ ਅਸੀਂ ਦਿਨ ਦੇ ਸਮੇਂ ਵਿਚ ਵੀ ਪੀ ਸਕਦੇ ਹਾਂ।

ਪਰ ਜੇਕਰ ਅਸੀਂ ਰਾਤ ਦੇ ਸਮੇਂ ਵਿੱਚ ਇਸ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਸਾਨੂੰ ਚੰਗੀ ਨੀਂਦ ਆਉਂਦੀ ਹੈ ਅਤੇ ਚੰਗੀ ਨੀਂਦ ਸਾਡੇ ਸਰੀਰ ਦੀ ਤੰਦਰੁਸਤੀ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ।ਰਾਤ ਦੇ ਸਮੇਂ ਦੁੱਧ ਪੀਣ ਨਾਲ ਸਾਡੀ ਦਿਨ ਭਰ ਦੀ ਥਕਾਨ ਦੂਰ ਹੋ ਜਾਂਦੀ ਹੈ।ਜਿਸ ਨਾਲ ਕੇ ਅਸੀਂ ਆਰਾਮ ਨਾਲ ਸੌਂ ਸਕਦੇ ਹਾਂ ਦੋਵੇਂ ਸਿਰਫ਼ ਸਾਨੂੰ ਓਨਾ ਹੀ ਪੀਣਾ ਚਾਹੀਦਾ ਹੈ ਜਿੰਨਾ ਕਿ ਸਾਡਾ ਸਰੀਰ ਝੱਲ ਸਕਦਾ ਹੈ।ਭਾਵ ਕਿ ਅਸੀਂ ਜੇਕਰ ਦੁੱਧ ਨੂੰ ਧੱਕੇ ਨਾਲ ਪੀਂਦੇ ਹਾਂ ਤਾਂ ਇਹ ਸਾਡੇ ਲਈ ਹਾਨੀਕਾਰਕ ਹੁੰਦਾ ਹੈ ਜਿਹੜੇ ਲੋਕਾਂ ਦੀ ਪਾਚਣ ਕਿਰਿਆ ਖਰਾਬ ਹੁੰਦੀ ਹੈ ਉਨ੍ਹਾਂ ਨੂੰ ਦੁੱਧ ਤੋਂ ਦੂਰੀ ਬਣਾਉਣੀ ਚਾਹੀਦੀ ਹੈ

ਕਿਉਂਕਿ ਜੇਕਰ ਉਨ੍ਹਾਂ ਦਾ ਸਰੀਰ ਭੋਜਨ ਨੂੰ ਹਜ਼ਮ ਨਹੀਂ ਕਰ ਪਾ ਰਿਹਾ ਤਾਂ ਦੁੱਧ ਨੂੰ ਹਜ਼ਮ ਕਰਨਾ ਵੀ ਉਨ੍ਹਾਂ ਦੀ ਪਾਚਣ ਕਿਰਿਆ ਵਾਸਤੇ ਮੁਸ਼ਕਿਲ ਹੁੰਦਾ ਹੈ। ਸੋ ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਚਮੜੀ ਦੇ ਰੋਗ ਹੁੰਦੇ ਹਨ ਉਨ੍ਹਾਂ ਨੂੰ ਵੀ ਦੁੱਧ ਨਹੀਂ ਪੀਣਾ ਚਾਹੀਦਾ ਜਿਹੜੇ ਲੋਕਾਂ ਦੀਆਂ ਹੱਡੀਆਂ ਮਜ਼ਬੂਤ ਨਹੀਂ ਹਨ ਉਨ੍ਹਾਂ ਨੂੰ ਦੁੱਧ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ।

Leave a Reply

Your email address will not be published. Required fields are marked *