ਘਰੇ ਬਣਾ ਕੇ ਖਾਓ ਇਹ ਆਸਾਨ ਜਿਹਾ ਨੁਸਖਾ ਸੁੱਕੀ ਖਾਂਸੀ ਨੂੰ ਹਮੇਸ਼ਾ ਲਈ ਕਹੋ ਅਲਵਿਦਾ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਨਾਲ ਅਸੀਂ ਆਪਣੇ ਸਰੀਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਸੋ ਅੱਜਕੱਲ੍ਹ ਇਸ ਕੋਰੋਨਾ ਕਾਲ ਵਿਚ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਆਉਂਦੀ ਹੈ ਕਿ ਉਨ੍ਹਾਂ ਨੂੰ ਸੁੱਕੀ ਖੰਘ ਛਿੜਨ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਗਲੇ ਵਿੱਚ ਖਰਾਸ਼ ਹੁੰਦੀ ਹੈ ।ਸੋ ਜੇਕਰ ਤੁਹਾਨੂੰ ਵੀ ਅਜਿਹੀਆਂ ਕੋਈ ਵੀ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਸਾਹਮਣੇ ਇਕ ਨੁਸਖਾ ਰੱਖਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਸੋ ਇਸ ਨੁਸਖੇ ਇਸਤੇਮਾਲ ਕਰਨਾ ਬੇਹੱਦ ਆਸਾਨ ਹੈ ਅਤੇ ਇਸ ਨੁਸਖੇ ਨੂੰ ਤਿਆਰ ਕਰਨ ਲਈ ਜੋ ਵੀ ਚੀਜ਼ਾਂ ਚਾਹੀਦੀਆਂ ਹਨ

ਉਹ ਆਸਾਨੀ ਨਾਲ ਸਾਡੀ ਰਸੋਈ ਵਿੱਚ ਮਿਲ ਜਾਂਦੀਆਂ ਹਨ। ਸੋ ਇਸ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਇੱਕ ਗਲਾਸ ਪਾਣੀ ਚਾਹੀਦਾ ਹੈ ਉਸ ਵਿੱਚ ਤੁਸੀਂ ਤਿੰਨ ਚੁਟਕੀਆਂ ਸੇਂਧਾ ਨਮਕ ਅਤੇ ਇੱਕ ਚੁਟਕੀ ਹਲਦੀ ਮਿਲਾ ਦਿਓ। ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਤੁਸੀਂ ਇਸ ਪਾਣੀ ਨਾਲ ਦਿਨ ਵਿੱਚ ਤਿੰਨ ਵਾਰ ਗਰਾਰੇ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਸੁੱਕੀ ਖੰਘ ਤੋਂ ਬਿਲਕੁਲ ਰਾਹਤ ਮਿਲ ਜਾਵੇਗੀ ਜਿਹੜੇ ਲੋਕਾਂ ਦੇ ਗੁਰਦੇ ਜਾਂ ਪਿੱਤੇ ਵਿੱਚ ਪੱਥਰੀ ਹੋਵੇ ਉਨ੍ਹਾਂ ਨੂੰ ਹਲਦੀ ਦਾ ਸੇਵਨ ਇਸ ਨੁਸਖੇ ਵਿੱਚ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜਿਹੜੀਆਂ ਮਹਿਲਾਵਾਂ ਗਰਭਵਤੀ ਹਨ

ਉਨ੍ਹਾਂ ਨੂੰ ਵੀ ਇਸ ਨੁਸਖੇ ਵਿੱਚ ਹਲਦੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਤੁਸੀਂ ਧਿਆਨ ਰੱਖਣਾ ਹੈ ਕਿ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਠੰਡਾ ਪਾਣੀ ਨਹੀਂ ਪੀਣਾ ਕਿਉਂਕਿ ਜਦੋਂ ਅਸੀ ਠੰਡਾ ਪਾਣੀ ਪੀਂਦੇ ਹਾਂ ਤਾਂ ਉਸ ਨਾਲ ਤੁਰੰਤ ਹੀ ਸਾਡਾ ਗਲਾ ਦਰਦ ਕਰਨ ਲੱਗਦਾ ਹੈ ਅਤੇ ਬਾਅਦ ਵਿੱਚ ਸਾਡੇ ਗਲੇ ਵਿਚ ਇਨਫੈਕਸ਼ਨ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਜੇਕਰ ਤੁਸੀਂ ਅਜਿਹੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਥੋੜ੍ਹਾ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਡਾ ਗਲਾ ਹਮੇਸ਼ਾਂ ਠੀਕ ਰਹੇ ਭਾਵ ਕਿ ਗਲੇ ਵਿੱਚ ਕਿਸੇ ਵੀ ਪ੍ਰਕਾਰ ਦੀ ਇਨਫੈਕਸ਼ਨ ਨਾ ਹੋਵੇ।

Leave a Reply

Your email address will not be published. Required fields are marked *